ਵਿਰਾਟ ਨੇ ਕੈਚ ਕਰਨ ''ਚ ਵੀ ਬਣਾਇਆ ਰਿਕਾਰਡ, ਹੁਣ ਸਿਰਫ ਇਹ ਖਿਡਾਰੀ ਹੈ ਅੱਗੇ

01/26/2020 10:57:11 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਕਲੈਂਡ ਦੇ ਮੈਦਾਨ 'ਤੇ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਦੂਜੇ ਟੀ-20 'ਚ ਭਾਰਤ ਦੇ ਸਫਲ ਫੀਲਡਰਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਆ ਗਏ ਹਨ। ਮੈਚ ਦੌਰਾਨ ਕੋਹਲੀ ਨੇ ਮਾਰਟਿਨ ਗੁਪਟਿਲ ਤੇ ਕੋਲਿਨ ਮੁਨਰੋ ਦੇ ਅਹਿਮ ਕੈਚ ਕੀਤੇ। ਇਸ ਦੇ ਨਾਲ ਹੀ ਟੀ-20 'ਚ ਕੋਹਲੀ ਦੇ ਕੈਚਾਂ ਦੀ ਸੰਖਿਆ 40 ਹੋ ਗਈ ਹੈ। ਹੁਣ ਕੇਵਲ ਅੱਗੇ ਸੁਰੇਸ਼ ਰੈਨ ਚੱਲ ਰਿਹਾ ਹੈ। ਉਮੀਦ ਹੈ ਕਿ ਭਾਰਤੀ ਕਪਤਾਨ ਸੀਰੀਜ਼ ਦੇ ਆਗਾਮੀ ਮੈਚਾਂ 'ਚ ਇਹ ਰਿਕਾਰਡ ਵੀ ਆਪਣੇ ਨਾਂ ਕਰ ਲਵੇਗਾ।
ਟੀ-20 'ਚ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਕੈਚ
42— ਸੁਰੇਸ਼ ਰੈਨਾ
40— ਵਿਰਾਟ ਕੋਹਲੀ
39— ਰੋਹਿਤ ਸ਼ਰਮਾ

PunjabKesari
ਕਪਤਾਨ ਦੇ ਤੌਰ 'ਤੇ ਸਭ ਤੋਂ ਜ਼ਿਆਦਾ 50+ਸਕੋਰ
8 ਵਿਰਾਟ ਕੋਹਲੀ, ਭਾਰਤ
8 ਫਾਫ ਡੁ ਪਲੇਸਿਸ, ਦੱਖਣੀ ਅਫਰੀਕਾ
7 ਕੇਨ ਵਿਲੀਅਮਸਨ, ਨਿਊਜ਼ੀਲੈਂਡ
7 ਅਰੋਨ ਫਿੰਚ, ਆਸਟਰੇਲੀਆ
ਸਭ ਤੋਂ ਜ਼ਿਆਦਾ ਮੈਨ ਆਫ ਦਿ ਮੈਚ
ਵਿਰਾਟ ਕੋਹਲੀ—12
ਮੁਹੰਮਦ ਨਬੀ— 12

PunjabKesari
ਨਿਊਜ਼ੀਲੈਂਡ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ (ਭਾਰਤੀ)
ਕਿੰਗ ਕੋਹਲੀ— 7 ਪਾਰੀਆਂ 'ਚ 251 ਦੌੜਾਂ
ਮਹਿੰਦਰ ਸਿੰਘ ਧੋਨੀ— 11 ਪਾਰੀਆਂ 'ਚ 223 ਦੌੜਾਂ
ਰੋਹਿਤ ਸ਼ਰਮਾ— 11 ਪਾਰੀਆਂ 'ਚ 213 ਦੌੜਾਂ


Gurdeep Singh

Content Editor

Related News