ਵਿਰਾਟ ਦੀ ਦੱ. ਅਫ਼ਰੀਕਾ ''ਚ ਹੋਵੇਗੀ ਪ੍ਰੀਖਿਆ, BCCI ਨੂੰ ਵੀ ਦੇਣਾ ਚਾਹੁਣਗੇ ਜਵਾਬ
Saturday, Dec 18, 2021 - 04:06 PM (IST)
ਜੋਹਾਨਸਬਰਗ- ਵਿਰਾਟ ਕੋਹਲੀ ਦੀ ਕਪਤਾਨੀ ਤੇ ਟੀਮ 'ਚ ਉਨ੍ਹਾਂ ਦਾ ਬਣੇ ਰਹਿਣਾ ਦੱਖਣੀ ਅਫ਼ਰੀਕਾ ਦੇ ਟੈਸਟ ਦੌਰੇ 'ਚ ਉਨ੍ਹਾਂ ਦੀ ਕਾਮਯਾਬੀ 'ਤੇ ਨਿਰਭਰ ਕਰੇਗਾ। ਵਿਰਾਟ ਨੇ ਦੱਖਣੀ ਅਫ਼ਰੀਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਮੁੰਬਈ 'ਚ ਹੋਈ ਪ੍ਰੈਸ ਕਾਨਫਰੰਸ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਖ਼ਿਲਾਫ਼ ਜੋ ਬਿਆਨ ਦਿੱਤਾ ਉਹ ਯਕੀਨੀ ਤੌਰ 'ਤੇ ਵਿਵਾਦਾਂ ਨੂੰ ਜਨਮ ਦੇਣ ਜਿਹਾ ਹੈ। ਪਰ ਇਸ ਵਿਵਾਦ ਦੇ ਦਰਮਿਆਨ ਵਿਰਾਟ ਇਸ ਦੌਰੇ 'ਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੀ. ਸੀ. ਸੀ. ਆਈ. ਨੂੰ ਜਵਾਬ ਵੀ ਦੇਣਾ ਚਾਹੁਣਗੇ ਤੇ ਇਹ ਸਭ ਉਨ੍ਹਾਂ ਲਈ ਇਕ ਅਹਿਮ ਪ੍ਰੀਖਿਆ ਵਾਂਗ ਮਹੱਤਵਪੂਰਨ ਹੋਵੇਗਾ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਹੱਕ ਵਿੱਚ ਨਿੱਤਰਿਆ ਇਹ ਸਾਬਕਾ ਭਾਰਤੀ ਕ੍ਰਿਕਟਰ, ਦਿੱਤਾ ਵੱਡਾ ਬਿਆਨ
ਬਤੌਰ ਕਪਤਾਨ ਵਿਰਾਟ ਕਦੀ ਵੀ ਆਪਣੇ ਫ਼ੈਸਲਿਆਂ ਨੂੰ ਲੈ ਕੇ ਦੁਚਿੱਤੀ 'ਚ ਨਹੀਂ ਹੁੰਦੇ। ਅਗਵਾਈ ਕਰਨ ਦਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ- ਦੂਜਿਆਂ ਦੇ ਲਈ ਫ਼ੈਸਲੇ ਲੈਣਾ ਤੇ ਫਿਰ ਉਨ੍ਹਾਂ ਫ਼ੈਸਲਿਆਂ ਦਾ ਬੋਝ ਨਾਲ ਲੈ ਕੇ ਚਲਣਾ। ਵਿਰਾਟ ਨੇ ਬਤੌਰ ਕਪਤਾਨ ਆਪਣੇ ਪਹਿਲੇ ਟੈਸਟ ਮੈਚ 'ਚ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਕਰਨ ਸ਼ਰਮਾ ਨੂੰ ਟੀਮ 'ਚ ਸ਼ਾਮਲ ਕੀਤਾ ਸੀ। ਵਿਰੋਧੀ ਟੀਮ ਦੇ ਤਜਰਬੇਕਾਰ ਆਫ਼ ਸਪਿਨਰ ਨੇ ਉਸ ਮੈਚ 'ਚ 12 ਵਿਕਟਾਂ ਝਟਕਾਈਆਂ ਤੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਜਦਕਿ ਲੈੱਗ ਸਪਿਨਰ ਕਰਨ ਨੂੰ ਫਿਰ ਕਦੀ ਭਾਰਤ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ। ਇਹ ਇਕ ਅਜਿਹਾ ਫ਼ੈਸਲਾ ਸੀ ਜੋ ਕਿਸੇ ਵੀ ਕਪਤਾਨ ਨੂੰ ਪੂਰੀ ਜ਼ਿੰਦਗੀ ਲਈ ਤਕਲੀਫ਼ ਦੇ ਸਕਦਾ ਹੈ ਤੇ ਭਵਿੱਖ 'ਚ ਮੁਸ਼ਕਲ ਫ਼ੈਸਲੇ ਲੈਣ ਤੋਂ ਰੋਕ ਸਕਦਾ ਹੈ। ਜੇਕਰ ਮੈਂ ਆਪਣੇ ਪ੍ਰਮੁੱਖ ਸਪਿਨਰ ਨੂੰ ਖਿਡਾਉਂਦਾ ਤਾਂ ਕੀ ਚੌਥੀ ਪਾਰੀ 'ਚ ਟੀਚਾ ਛੋਟਾ ਹੁੰਦਾ? ਕੀ ਉਸ ਯੁਵਾ ਲੈੱਗ ਸਪਿਨਰ ਦਾ ਕਰੀਅਰ ਕੁਝ ਅਲਗ ਹੁੰਦਾ। ਜੇਕਰ ਮੈਂ ਪੂਰੀ ਤਰ੍ਹਾਂ ਤਿਆਰ ਹੋਣ 'ਤੇ ਮੈਦਾਨ 'ਤੇ ਉਤਰਦਾ? ਅਜਿਹੇ ਸਵਾਲ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ।
ਇਹ ਵੀ ਪੜ੍ਹੋ : ਗਾਂਗੁਲੀ ਨੇ ਦ੍ਰਾਵਿੜ-ਲਕਸ਼ਮਣ ਤੋਂ ਬਾਅਦ ਹੁਣ ਸਚਿਨ ਨੂੰ ਅਹਿਮ ਜ਼ਿੰਮੇਵਾਰੀ ਦੇਣ ਦੇ ਦਿੱਤੇ ਸੰਕੇਤ
ਵਿਰਾਟ ਬਾਕੀ ਸਾਰਿਆਂ ਤੋਂ ਥੋੜ੍ਹਾ ਅਲਗ ਹਨ। ਜੇਕਰ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਫ਼ੈਸਲਾ ਟੀਮ ਦੇ ਹਿੱਤ 'ਚ ਲਿਆ ਗਿਆ ਹੈ ਤਾਂ ਉਹ ਉਸ 'ਤੇ ਸਵਾਲ ਨਹੀਂ ਚੁੱਕਦੇ। ਉਨ੍ਹਾਂ ਮੁਤਾਬਕ ਝਿਝਕ ਮੈਦਾਨ 'ਤੇ ਤੁਹਾਡੇ ਤੋਂ ਗ਼ਲਤੀਆਂ ਕਰਵਾਉਂਦੀ ਹੈ। ਜਦੋਂ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਆਪਣੀ 'ਸਰਵਸ੍ਰੇਸ਼ਠ ਪਲੇਇੰਗ ਇਲੈਵਨ' ਖਿਡਾਉਂਦੇ 'ਤੇ ਮੈਚ ਦਾ ਨਤੀਜਾ ਕੁਝ ਹੋਰ ਹੁੰਦਾ, ਉਦੋਂ ਉਨ੍ਹਾਂ ਨੂੰ ਬਹੁਤ ਗ਼ੁੱਸਾ ਆਉਂਦਾ ਹੈ। ਉਨ੍ਹਾਂ ਮੁਤਾਬਕ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਨ੍ਹਾਂ ਨੇ ਜਾਣਬੁੱਝ ਕੇ ਆਪਣੀ ਸਰਵਸ੍ਰੇਸ਼ਠ ਟੀਮ ਨੂੰ ਮੈਦਾਨ 'ਤੇ ਨਹੀਂ ਉਤਾਰਿਆ। ਪਰ ਆਪਣੇ ਪੂਰੇ ਕਰੀਅਰ ਦੇ ਦੌਰਾਨ ਵਿਰਾਟ ਨੇ ਦਲੇਰੀ ਭਰੇ ਕਦਮ ਉਠਾਏ ਹਨ, ਜੋ ਬਾਹਰ ਬੈਠੇ ਲੋਕਾਂ ਲਈ ਜੋਖ਼ਮ ਭਰੇ ਲਗ ਸਕਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।