ਵਿਨੀਸ਼ੀਅਸ ਜੂਨੀਅਰ ਦੇ ਗੋਲ ਨਾਲ ਬ੍ਰਾਜ਼ੀਲ ਨੇ ਵਿਸ਼ਵ ਕੱਪ 2026 ਲਈ ਕੀਤਾ ਕੁਆਲੀਫਾਈ

Thursday, Jun 12, 2025 - 01:22 PM (IST)

ਵਿਨੀਸ਼ੀਅਸ ਜੂਨੀਅਰ ਦੇ ਗੋਲ ਨਾਲ ਬ੍ਰਾਜ਼ੀਲ ਨੇ ਵਿਸ਼ਵ ਕੱਪ 2026 ਲਈ ਕੀਤਾ ਕੁਆਲੀਫਾਈ

ਸਾਓ ਪਾਓਲੋ– ਵਿਨੀਸ਼ੀਅਸ ਜੂਨੀਅਰ ਦੇ ਗੋਲ ਦੇ ਦਮ ’ਤੇ ਬ੍ਰਾਜ਼ੀਲ ਨੇ ਪੈਰਾਗਵੇ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ 2026 ਵਿਚ ਜਗ੍ਹਾ ਬਣਾਈ ਤੇ ਕੋਚ ਕਾਰਲੋ ਐਸੇਲੋਟੀ ਲਈ ਬ੍ਰਾਜ਼ੀਲ ਵਿਚ ਡੈਬਿਊ ਦੇ ਨਾਲ ਮਿਲੀ ਜਿੱਤ ਦੀ ਖੁਸ਼ੀ ਦੁੱਗਣੀ ਹੋ ਗਈ। ਰੀਅਲ ਮੈਡ੍ਰਿਡ ਦੇ ਸਟਾਰ ਰਹੇ ਵਿਨੀਸ਼ੀਅਸ ਨੇ ਮੈਚ ਵਿਚ ਇਕਲੌਤਾ ਗੋਲ ਕੀਤਾ।

ਉੱਥੇ ਹੀ, ਕੋਲੰਬੀਆ ਨਾਲ 1-1 ਨਾਲ ਡਰਾਅ ਖੇਡਣ ਵਾਲੀ ਸਾਬਕਾ ਚੈਂਪੀਅਨ ਅਰਜਨਟੀਨਾ ਨੇ ਵੀ ਅਗਲੇ ਸਾਲ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿਚ ਹੋਣ ਵਾਲੇ ਫੁੱਟਬਾਲ ਮਹਾਕੁੰਭ ਵਿਚ ਜਗ੍ਹਾ ਪੱਕੀ ਕੀਤੀ।

ਬ੍ਰਾਜ਼ੀਲ ਅੰਕ ਸੂਚੀ ਵਿਚ ਅਰਜਨਟੀਨਾ ਤੋਂ 10 ਅੰਕ ਪਿੱਛੇ ਦੂਜੇ ਸਥਾਨ ’ਤੇ ਰਿਹਾ। ਅਜੇ ਦੱਖਣੀ ਅਫਰੀਕੀ ਕੁਆਲੀਫਾਇੰਗ ਦੌਰ ਦੇ ਦੋ ਮੈਚ ਬਾਕੀ ਹਨ। ਦੱਖਣੀ ਅਮਰੀਕਾ ਤੋਂ ਚੋਟੀ ਦੀਆਂ 6 ਟੀਮਾਂ ਨੂੰ 48 ਟੀਮਾਂ ਦੇ ਵਿਸ਼ਵ ਕੱਪ ਵਿਚ ਜਗ੍ਹਾ ਮਿਲੇਗੀ। ਬ੍ਰਾਜ਼ੀਲ 7ਵੇਂ ਨੰਬਰ ਦੀ ਟੀਮ ਤੋਂ 6 ਤੋਂ ਵੱਧ ਅੰਕਾਂ ਨਾਲ ਅੱਗੇ ਹੈ।

ਚਿਲੀ ਨੂੰ ਬੋਲੀਵੀਆ ਨੇ 2-0 ਨਾਲ ਹਰਾਇਆ, ਜਿਸ ਨਾਲ ਉਹ ਲਗਾਤਾਰ ਤੀਜੀ ਵਾਰ ਵਿਸ਼ਵ ਕੱਪ ਵਿਚੋਂ ਬਾਹਰ ਰਹੇਗੀ। ਉਰੂਗਵੇ ਨੇ ਵੈਨੇਜੂਏਲਾ ਨੂੰ 2-0 ਨਾਲ ਹਰਾ ਦਿੱਤਾ ਤੇ ਹੁਣ ਉਸਦੇ 24 ਅੰਕ ਹੋ ਗਏ ਹਨ। ਵੈਨੇਜੂਏਲਾ ਦੇ 18 ਤੇ ਬੋਲੀਵੀਆ ਦੇ 19 ਅੰਕ ਹਨ ਤੇ 7ਵੇਂ ਸਥਾਨ ਲਈ ਦੋਵਾਂ ਵਿਚਾਲੇ ਦੌੜ ਹੈ ਕਿਉਂਕਿ ਉਸ ਟੀਮ ਨੂੰ ਅੰਤਰ ਮਹਾਦੀਪੀ ਪਲੇਅ ਆਫ ਖੇਡਣ ਦਾ ਮੌਕਾ ਮਿਲੇਗਾ।

ਲਿਓਨਿਲ ਮੈਸੀ ਦੀ ਅਰਜਨਟੀਨਾ ਨੇ ਬਿਊਨਸ ਆਇਰਸ ਵਿਚ ਹੋਏ ਮੁਕਾਬਲੇ ਵਿਚ ਕੋਲੰਬੀਆ ਨੂੰ ਡਰਾਅ ’ਤੇ ਰੋਕਿਆ। ਲੂਈਸ ਡਿਆਜ਼ ਨੇ ਕੋਲੰਬੀਆ ਲਈ 24ਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਜੂਲੀਅਨ ਅਲਵਾਰੇਜ਼ ਨੇ 81ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਐਂਜੋ ਫਰਨਾਂਡਿਜ਼ ਨੂੰ 70ਵੇਂ ਮਿੰਟ ਵਿਚ ਲਾਲਾ ਕਾਰਡ ਦਿਖਾਏ ਜਾਣ ਨਾਲ ਸਟੇਡੀਅਮ ਵਿਚ ਪਹੁੰਚੇ 80,000 ਤੋਂ ਵੱਧ ਦਰਸ਼ਕਾਂ ਨੂੰ ਨਿਰਾਸ਼ਾ ਹੋਈ।


author

Tarsem Singh

Content Editor

Related News