ਵਿਨੀਸੀਅਸ ਜੂਨੀਅਰ ਤੇ ਰੀਅਲ ਮੈਡ੍ਰਿਡ 2032 ਤੱਕ ਕਰਾਰ ਵਧਾਉਣ ’ਤੇ ਸਹਿਮਤ

Saturday, Aug 08, 2026 - 12:50 PM (IST)

ਵਿਨੀਸੀਅਸ ਜੂਨੀਅਰ ਤੇ ਰੀਅਲ ਮੈਡ੍ਰਿਡ 2032 ਤੱਕ ਕਰਾਰ ਵਧਾਉਣ ’ਤੇ ਸਹਿਮਤ

ਮੈਡ੍ਰਿਡ– ਬ੍ਰਾਜ਼ੀਲ ਦੇ ਸਟਾਰ ਵਿਨੀਸੀਅਸ ਜੂਨੀਅਰ ਨੇ ਰੀਅਲ ਮੈਡ੍ਰਿਡ ਨਾਲ ਕਰਾਰ ਵਧਾਉਣ ’ਤੇ ਸਹਿਮਤੀ ਜਤਾਈ ਹੈ ਤੇ ਉਹ ਜੂਨ 2032 ਤੱਕ ਸਪੈਨਿਸ਼ ਕਲੱਬ ’ਚ ਬਣਿਆ ਰਹੇਗਾ। ਕਲੱਬ ਨੇ ਇਹ ਐਲਾਨ ਕੀਤਾ। 26 ਸਾਲਾ ਵਿੰਗਰ ਆਪਣੇ ਮੌਜੂਦਾ ਕਰਾਰ ਦੇ ਆਖਰੀ ਸਾਲ ’ਚ ਪ੍ਰਵੇਸ਼ ਕਰ ਚੁੱਕਾ ਸੀ ਤੇ ਖਬਰਾਂ ਦੇ ਅਨੁਸਾਰ ਪ੍ਰੀਮੀਅਰ ਲੀਗ ਚੈਂਪੀਅਨ ਆਰਸਨੈੱਲ ਨੇ ਉਸ ’ਚ ਦਿਲਚਸਪੀ ਦਿਖਾਈ ਸੀ।

ਵਿਨੀਸੀਅਸ ਨੇ 18 ਸਾਲ ਦੀ ਉਮਰ ’ਚ ਮੈਡ੍ਰਿਡ ’ਚ ਸ਼ਾਮਲ ਹੋਣ ਤੋਂ ਬਾਅਦ 375 ਮੈਚਾਂ ’ਚ 128 ਗੋਲ ਕੀਤੇ ਹਨ ਤੇ ਕਲੱਬ ਨੂੰ 14 ਖਿਤਾਬ ਜਿੱਤਣ ’ਚ ਮਦਦ ਕੀਤੀ ਹੈ, ਜਿਸ ’ਚ ਤਿੰਨ ਵਾਰ ਲਾ ਲਿਗਾ ਤੇ ਦੋ ਵਾਰ ਚੈਂਪੀਅਨਜ਼ ਲੀਗ ਦਾ ਖਿਤਾਬ ਸ਼ਾਮਲ ਹੈ।


author

Tarsem Singh

Content Editor

Related News