ਵਿਨੇਸ਼ ਫੋਗਟ ਦਾ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਟੁੱਟਿਆ, ਪ੍ਰੀ-ਕੁਆਰਟਰ ਫਾਈਨਲ ''ਚ ਹਾਰੀ
Tuesday, Sep 17, 2019 - 01:25 PM (IST)
ਸਪੋਰਟਸ ਡੈਸਕ : ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਸਟਾਰ ਭਾਰਤੀ ਪਹਿਲਵਾਨ ਵਿਨੇਸ਼ ਫੋਗਟ ਦਾ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਟੁੱਟ ਗਿਆ ਹੈ। ਓਲੰਪਿਕ ਤਮਗਾ ਜੇਤੂ ਨੂੰ ਇਕ ਇਕ ਪਾਸੜ ਮੁਕਾਬਲੇ ਵਿਚ ਹਰਾ ਕੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਵਿਨੇਸ਼ ਫੋਗਟ ਨੂੰ ਦੂਜੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੀ-ਕੁਆਰਟਰ ਫਾਈਨਲ ਵਿਚ ਉਸ ਨੂੰ ਵਰਲਡ ਦੀ ਨੰਬਰ 2 ਅਤੇ ਮੌਜੂਦਾ ਵਰਲਡ ਚੈਂਪੀਅਨ ਜਾਪਾਨ ਦੀ ਮਾਯੁ ਮੁਕੈਦਾ ਨੇ ਹਰਾਇਆ। ਮਾਯੁ ਤੋਂ 0-7 ਨਾਲ ਹਾਰਦਿਆਂ ਹੀ ਵਿਨੇਸ਼ ਸੋਨ ਤਮਗੇ ਤੋਂ ਬਹੁਤ ਦੂਰ ਰਹਿ ਗਈ। ਹਾਲਾਂਕਿ ਇਸ ਚੈਂਪੀਅਨਸ਼ਿਪ ਵਿਚ ਤਮਗਾ ਹਾਸਲ ਕਰਨ ਦੀ ਉਮੀਦ ਖਤਮ ਨਹੀਂ ਹੋਈ। ਜੇਕਰ ਉਸ ਨੂੰ ਹਰਾਉਣ ਵਾਲੀ ਮਾਯੁ ਫਾਈਨਲ ਵਿਚ ਪਹੁੰਚਦੀ ਹੈ ਤਾਂ ਵਿਨੇਸ਼ ਨੂੰ ਅਜੇ ਵੀ ਰੇਪੇਚੇਜ਼ ਦੇ ਰੂਪ ਵਿਚ ਕਾਂਸੀ ਤਮਗਾ ਆਪਣੇ ਨਾਂ ਕਰਨ ਦਾ ਮੌਕਾ ਮਿਲ ਸਕਦਾ ਹੈ।