ਰਿੰਗ ''ਚ ਵਾਪਸੀ ਕਰਨਗੇ ਵਿਜੇਂਦਰ ਸਿੰਘ, ਸੁਲੇ ਦੇ ਖ਼ਿਲਾਫ਼ 17 ਅਗਸਤ ਨੂੰ ਖੇਡਣਗੇ ਮੁਕਾਬਲਾ

Wednesday, Aug 03, 2022 - 11:32 AM (IST)

ਰਿੰਗ ''ਚ ਵਾਪਸੀ ਕਰਨਗੇ ਵਿਜੇਂਦਰ ਸਿੰਘ, ਸੁਲੇ ਦੇ ਖ਼ਿਲਾਫ਼ 17 ਅਗਸਤ ਨੂੰ ਖੇਡਣਗੇ ਮੁਕਾਬਲਾ

ਰਾਏਪੁਰ– ਬੀਜਿੰਗ ਓਲੰਪਿਕ 2008 ਦਾ ਕਾਂਸੀ ਤਮਗਾ ਜੇਤੂ ਤੇ ਭਾਰਤ ਦਾ ਚੋਟੀ ਦਾ ਮੁੱਕੇਬਾਜ਼ ਵਿਜੇਂਦਰ ਸਿੰਘ 17 ਅਗਸਤ ਨੂੰ ‘ਰੰਬਲ ਇਨ ਦਿ ਜੰਗਲ’ ਪ੍ਰਤੀਯੋਗਿਤਾ ਵਿਚ 19 ਮਹੀਨਿਆਂ ਬਾਅਦ ਰਿੰਗ ਵਿਚ  ਵਾਪਸੀ ਕਰੇਗਾ।

ਵਿਜੇਂਦਰ ਸਿੰਘ ਨੇ ਰਾਏਪੁਰ ਦੇ ਬਲਬੀਰ ਸਿੰਘ ਜੁਨੇਜਾ ਸਟੇਡੀਅਮ ਵਿਚ ਹੋਣ ਵਾਲੇ ਇਸ ਆਯੋਜਨ ਤੋਂ ਪਹਿਲਾਂ ਕਿਹਾ, ‘‘ਮੈਂ ਅਸਲ ਵਿਚ ਇਸ ਲੜਾਈ ਲਈ ਉਤਸ਼ਾਹਿਤ ਹਾਂ। ਮੈਂ ਇਸਦੇ ਲਈ ਵੱਡੇ ਪੱਧਰ ’ਤੇ ਟ੍ਰੇਨਿੰਗ ਲੈ ਰਿਹਾ ਹਾਂ ਤੇ ਇਹ ਮੇਰੇ ਜਿੱਤਣ ਦੇ ਤਰੀਕੇ ਵਿਚ ਵਾਪਸ ਆਉਣ ਦਾ ਸਹੀ ਮੌਕਾ ਤੇ ਸਥਾਨ ਹੋਵੇਗਾ। ਪਿਛਲੀ ਲੜਾਈ ਵਿਚ ਇਕ ਛੋਟਾ ਜਿਹਾ ਅੜਿੱਕਾ ਆਇਆ ਸੀ ਪਰ ਮੈਂ ਆਪਣੀ ਟੀਮ ਦੇ ਨਾਲ ਐਲਿਯਾਸੂ ਸੁਲੇ ਨੂੰ ਹਰਾਉਣ ਲਈ ਕਮਰ ਕੱਸ ਰਿਹਾ ਹਾਂ ਤੇ ਮੈਂ ਰਿੰਗ ਵਿਚ ਆਉਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ।’’


author

Tarsem Singh

Content Editor

Related News