ਵਿਜੇਂਦਰ ਸਿੰਘ ਨੇ ਬਲਾਈਂਡ ਐਥਲੀਟਾਂ ਨੂੰ ਕੀਤਾ ਪ੍ਰੇਰਿਤ

Friday, Dec 14, 2018 - 12:45 AM (IST)

ਵਿਜੇਂਦਰ ਸਿੰਘ ਨੇ ਬਲਾਈਂਡ ਐਥਲੀਟਾਂ ਨੂੰ ਕੀਤਾ ਪ੍ਰੇਰਿਤ

ਨਵੀਂ ਦਿੱਲੀ- ਨੇਤਰਹੀਣਾਂ ਲਈ 21ਵੀਂ ਊਸ਼ਾ ਨੈਸ਼ਨਲ ਐਥਲੈਟਿਕਸ ਸਪੋਰਟਸ ਚੈਂਪੀਅਨਸ਼ਿਪ ਦੀ ਤਿਆਗਰਾਜ ਸਟੇਡੀਅਮ ਵਿਚ ਪੁਰਸਕਾਰ ਵੰਡ ਸਮਾਰੋਹ ਨਾਲ ਸਮਾਪਤੀ ਹੋ ਗਈ। ਇਸ ਮੌਕੇ ਨੌਜਵਾਨ ਐਥਲੀਟਾਂ ਨੂੰ ਪ੍ਰੇਰਿਤ ਕਰਨ ਅਤੇ ਪੁਰਸਕਾਰ ਵੰਡਣ ਲਈ ਓਲੰਪਿਕ ਤਮਗਾ ਜੇਤੂ ਅਤੇ ਪ੍ਰੋਫੈਸ਼ਨਲ ਮੁੱਕੇਬਾਜ਼ ਵਿਜੇਂਦਰ ਸਿੰਘ ਮੌਜੂਦ ਸੀ। 
ਵਿਜੇਂਦਰ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਥੇ ਆ ਕੇ ਮੈਨੂੰ ਬੇਹੱਦ ਖੁਸ਼ੀ ਮਿਲੀ ਹੈ। ਅੱਜ ਇੱਥੇ ਸਾਰੇ ਜੇਤੂ ਹਨ। ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਨੇ ਜਿਸ ਤਰ੍ਹਾਂ ਦੇ ਜੋਸ਼, ਹਿੰਮਤ, ਲਗਨ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ, ਉਸ ਦਾ ਅੰਦਾਜ਼ਾ ਲਾਉਣਾ ਬਹੁਤ ਹੀ ਮੁਸ਼ਕਲ ਹੈ।


Related News