ਸਨਾਈਡਰ ਖਿਲਾਫ ਅਮਰੀਕਾ ''ਚ ਡੈਬਿਊ ਨੂੰ ਤਿਆਰ ਵਿਜੇਂਦਰ

Friday, Jul 12, 2019 - 05:22 PM (IST)

ਸਨਾਈਡਰ ਖਿਲਾਫ ਅਮਰੀਕਾ ''ਚ ਡੈਬਿਊ ਨੂੰ ਤਿਆਰ ਵਿਜੇਂਦਰ

ਸਪੋਰਟਸ ਡੈਸਕ— ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਅੱਠ ਦੌਰ ਦੇ ਸੁਪਰ ਮਿਡਲਵੇਟ ਮੁਕਾਬਲੇ 'ਚ ਅਮਰੀਕਾ ਦੇ ਮਾਈਕ ਸਨਾਈਡਰ ਖਿਲਾਫ ਪੂਰੀ ਤਿਆਰੀ ਦੇ ਨਾਲ ਉਤਰਨਗੇ। ਵਿਜੇਂਦਰ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਬਾਅਦ ਰਿੰਗ 'ਚ ਵਾਪਸੀ ਕਰਨਗੇ। ਡਬਲਿਊ.ਬੀ.ਓ. ਓਰੀਐਂਟਲ ਅਤੇ ਏਸ਼ੀਆ ਪੈਸੇਫਿਕ ਸੁਪਰ ਮਿਡਲਵੇਟ ਚੈਂਪੀਅਨ ਵਿਜੇਂਦਰ ਦਾ ਰਿਕਾਰਡ 10-0 (7 ਨਾਕ ਆਊਟ) ਹੈ। ਉਨ੍ਹਾਂ ਨੇ ਇੱਥੇ ਬਾਊਟ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਨੂੰ ਲਗਦਾ ਹੈ ਕਿ ਇਹ ਚੰਗਾ ਮੁਕਾਬਲਾ ਹੋਵੇਗਾ। ਮੈਂ ਆਪਣੇ ਮੁੱਕੇਬਾਜ਼ੀ ਕਰੀਅਰ 'ਤੇ ਧਿਆਨ ਲਗਾਏ ਹਾਂ। ਮੈਂ ਇਸ ਸਾਲ ਦੋ ਹੋਰ ਵਾਰ ਬਾਊਟ ਲੜਨਾ ਚਾਹੁੰਦਾ ਹਾਂ ਅਤੇ ਵਰਲਡ ਖਿਤਾਬ ਦੇ ਮੌਕੇ ਵੱਲ ਵਧਣਾ ਚਾਹੁੰਦਾ ਹਾਂ।'' 
PunjabKesari
ਉਨ੍ਹਾਂ ਕਿਹਾ, ''ਮੈਂ ਇਸ ਫਾਈਟ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਸਨਾਈਡਰ ਖਿਲਾਫ ਮੇਰੀਆਂ ਰਣਨੀਤੀਆਂ ਤੈਅ ਹੋ ਚੁੱਕੀਆਂ ਹਨ ਜਿਨ੍ਹਾਂ ਨੂੰ ਮੈਂ ਆਪਣੀ ਟੀਮ ਦੇ ਨਾਲ ਮਿਲ ਕੇ ਬਣਾਇਆ ਹੈ ਜਿਸ 'ਚ ਟ੍ਰੇਨਰ ਲੀ ਬੀਅਰਡ ਹਨ। ਮੈਂ ਸ਼ੁਰੂਆਤੀ ਰਾਊਂਡ 'ਚ ਹੀ ਸਨਾਈਡਰ ਨੂੰ ਪਸਤ ਕਰਨਾ ਚਾਹੁੰਦਾ ਹਾਂ'' ਜਦਕਿ ਸਨਾਈਡਰ ਦਾ ਰਿਕਾਰਡ 13-5-3 ਹੈ ਅਤੇ ਉਨ੍ਹਾਂ ਨੂੰ ਭਾਰਤੀ ਮੁੱਕੇਬਾਜ਼ ਨੂੰ ਹਰਾਉਣ ਦਾ ਭਰੋਸਾ ਹੈ। ਉਨ੍ਹਾਂ ਕਿਹਾ, ''ਮੇਰੇ ਟ੍ਰੇਨਰ ਨੇ ਵਿਜੇਂਦਰ ਦੀ ਕਈ ਬਾਊਟ ਦੇਖੀਆਂ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਕਿਸ ਚੀਜ਼ 'ਚ ਚੰਗਾ ਹੈ ਅਤੇ ਕਿੱਥੇ ਅਸੀਂ ਉਸ ਦੀ ਕਮਜ਼ੋਰੀਆਂ ਦਾ ਫਾਇਦਾ ਉਠਾ ਸਕਦੇ ਹਾਂ।''


author

Tarsem Singh

Content Editor

Related News