ਵਿਜੈ ਹਜਾਰੇ ਟਰਾਫ਼ੀ ਲਈ ਰਾਜਸਥਾਨ ਟੀਮ ਦੀ ਘੋਸ਼ਣਾ, ਅਸ਼ੋਕ ਮੇਨਾਰੀਆ ਹੋਣਗੇ ਕਪਤਾਨ

Tuesday, Feb 09, 2021 - 01:26 PM (IST)

ਵਿਜੈ ਹਜਾਰੇ ਟਰਾਫ਼ੀ ਲਈ ਰਾਜਸਥਾਨ ਟੀਮ ਦੀ ਘੋਸ਼ਣਾ, ਅਸ਼ੋਕ ਮੇਨਾਰੀਆ ਹੋਣਗੇ ਕਪਤਾਨ

ਜੈਪੁਰ (ਵਾਰਤਾ) : ਬੀ.ਸੀ.ਸੀ.ਆਈ. ਦੀ ਆਗਾਮੀ ਵਿਜੈ ਹਜਾਰੇ ਵਨਡੇ ਟਰਾਫ਼ੀ ਲਈ ਰਾਜਸਥਾਨ ਟੀਮ ਘੋਸ਼ਿਤ ਕਰ ਦਿੱਤੀ ਗਈ ਹੈ, ਜਿਸ ਦੀ ਕਪਤਾਨੀ ਅਸ਼ੋਕ ਮੇਨਾਰੀਆ ਨੂੰ ਸੌਂਪੀ ਗਈ ਹੈ। ਰਾਜਸਥਾਨ ਕ੍ਰਿਕਟ ਸੰਘ ਸਕੱਤਰ ਮਹਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਰਾਜਸਥਾਨ ਚੋਣ ਕਮੇਟੀ ਨੇ ਵਿਜੈ ਹਜਾਰੇ ਵਨਡੇ ਟਰਾਫੀ ਲਈ ਟੀਮ ਦੀ ਚੋਣ ਕੀਤੀ।

ਇਸ ਮੁਤਬਕ ਅਸ਼ੋਕ ਮੇਨਾਰੀਆ (ਕਪਤਾਨ), ਯਸ਼ ਕੋਠਾਰੀ, ਮਾਨੇਂਦਰ ਸਿੰਘ, ਅਦਿੱਤਿਆ ਗੜਵਾਲ, ਮਹੀਪਾਲ ਲੋਮਰੋਰ, ਅਰਜਿਤ ਗੁਪਤਾ, ਅਭਿਮਨਿਊ ਲਾਂਬਾ, ਸ਼ੁਭਮ ਸ਼ਰਮਾ, ਰਵੀ ਬਿਸ਼ਨੋਈ, ਖਲੀਲ ਅਹਿਮਦ, ਅਨਿਕੇਤ ਚੌਧਰੀ, ਸੀ.ਪੀ. ਸਿੰਘ, ਤਨਵੀਰ ਉਲ ਹੱਕ, ਰਜਤ ਚੌਧਰੀ ਆਕਾਸ਼ ਸਿੰਘ, ਸਲਮਾਨ ਖਾਨ, ਅਜੈ ਰਾਜ, ਸਮਰਪਿਤ ਜੋਸ਼ੀ, ਸ਼ਿਵਾ ਚੌਹਾਨ, ਅਜੀਮ ਅਖਤਰ, ਆਰਾਫਤ ਖਾਨ, ਦੀਪਕ ਕਰਵਾਸਰਾ ਅਤੇ ਰਾਮਨਿਵਾਸ ਗੋਲਾਡਾ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਪੰਜ ਨੈਟ ਬਾਲਰ ਵੀ ਚੁਣੇ ਗਏ ਹਨ, ਇਨ੍ਹਾਂ ਵਿਚ ਅਭਿਮਨਿਊ ਮਾਥੁਰ, ਅਖਿਲ ਗਰਗ, ਅਜੈ ਸਿੰਘ ਕੁਕਨਾ, ਸੰਦੀਪ ਸੈਣੀ ਅਤੇ ਅੰਸ਼ੁਮਨ ਸਿੰਘ ਹਾੜਾ ਸ਼ਾਮਲ ਹਨ। ਟੀਮ ਦਾ ਕੈਂਪ ਮੰਗਲਵਾਰ ਨੂੰ ਆਰ.ਸੀ.ਏ. ਅਕਾਦਮੀ ’ਤੇ ਲਗਾਇਆ ਜਾਵੇਗਾ।


author

cherry

Content Editor

Related News