ਵਿਜੇ ਹਜ਼ਾਰੇ ਟਰਾਫੀ : ਪੰਤ ਦੇ ਅਰਧ ਸੈਂਕੜੇ ਨਾਲ ਦਿੱਲੀ ਦੀ ਵੱਡੀ ਜਿੱਤ
Sunday, Jan 04, 2026 - 10:59 AM (IST)
ਬੈਂਗਲੁਰੂ– ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਖਰਾਬ ਲੈਅ ਤੋਂ ਉੱਭਰਦੇ ਹੋਏ ਅਜੇਤੂ ਅਰਧ ਸੈਂਕੜਾ ਲਾਇਆ, ਜਿਸ ਨਾਲ ਦਿੱਲੀ ਨੇ ਸ਼ਨੀਵਾਰ ਨੂੰ ਵਿਜੇ ਹਜ਼ਾਰੇ ਟਰਾਫੀ ਗਰੁੱਪ-ਡੀ ਦੇ 5ਵੇਂ ਦੌਰ ਦੇ ਮੈਚ ਵਿਚ ਸੈਨਾ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤ ਦੀ ਰਾਹ ’ਤੇ ਵਾਪਸੀ ਕੀਤੀ।
ਦਿੱਲੀ ਨੇ ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ (45 ਗੇਂਦਾਂ ਵਿਚ 72 ਦੌੜਾਂ) ਤੇ ਪੰਤ (37 ਗੇਂਦਾਂ ’ਤੇ 67 ਦੌੜਾਂ ਅਜੇਤੂ) ਦੇ ਹਮਲਾਵਰ ਅਰਧ ਸੈਂਕੜੀਆਂ ਦੀ ਬਦੌਲਤ ਸਿਰਫ 19.4 ਓਵਰਾਂ ਵਿਚ ਜਿੱਤ ਲਈ ਮਿਲੇ ਸਿਰਫ 178 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ। ਸੈਨਾ ਦੀ ਟੀਮ 26ਵੇਂ ਓਵਰ ਵਿਚ 82 ਦੌੜਾਂ ’ਤੇ 5 ਵਿਕਟਾਂ ਗਵਾਉਣ ਤੋਂ ਬਾਅਦ 42.5 ਓਵਰਾਂ ਵਿਚ ਆਲ ਆਊਟ ਹੋ ਗਈ ਸੀ।
