ਧੋਨੀ ਤੋਂ ਵਧੀਆ ਹੈ ‘ਰਿਸ਼ਭ’ਪੰਤ’ : ਵਿਜੇ ਦਹੀਆ
Friday, Nov 09, 2018 - 05:15 PM (IST)

ਨਵੀਂ ਦਿੱਲੀ— ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਰਿਸ਼ਭ ਪੰਤ ਨੂੰ ਵਨ ਡੇ ਅਤੇ ਟੀ-20 'ਚ ਵੀ ਮੌਕਾ ਮਿਲਿਆ ਹੈ। ਉਨ੍ਹਾਂ ਨੇ ਸੀਮਿਤ ਓਵਰਾਂ ਦੇ ਕ੍ਰਿਕਟ (ਵਨ ਡੇ ਅਤੇ ਟੀ-20) 'ਚ ਵੀ ਸਾਬਕਾ ਭਾਰਤੀ ਕਪਤਾਨ ਧੋਨੀ ਦਾ ਉਤਰਾਅਧਿਕਾਰੀ ਮੰਨਿਆ ਜਾ ਰਿਹਾ ਹੈ। ਇਸ ਮਾਮਲੇ 'ਚ ਸਾਬਕਾ ਕ੍ਰਿਕਟਰ ਵਿਜੇ ਦਹੀਆ ਦਾ ਮੰਨਣਾ ਹੈ ਕਿ ਧੋਨੀ ਦੀ ਜਗ੍ਹਾ ਲਈ ਪੰਤ ਸਭ ਤੋਂ ਬਿਹਤਰ ਵਿਕਲਪ ਹੈ।
ਸਾਬਕਾ ਵਿਕਟਕੀਪਰ ਬੱਲੇਬਾਜ਼ ਨੇ ਕਿਹਾ, 'ਇਨ੍ਹਾਂ ਦਿਨਾਂ 'ਚ ਜਿਸ ਤਰ੍ਹਾਂ ਭਾਰਤੀ ਟੀਮ ਖੇਡ ਰਹੀ ਹੈ, ਉਸਨੂੰ ਇਕ ਆਲਰਾਊਂਡਰ ਦੀ ਜ਼ਰੂਰਤ ਹੈ, ਜੋ ਵਿਕਟਕੀਪਿੰਗ ਵੀ ਕਰ ਸਕੇ ਅਤੇ ਬੱਲੇਬਾਜ਼ੀ ਵੀ। ਪਾਰਥਿਵ ਪਟੇਲ ਨੂੰ ਮੌਕੇ ਮਿਲੇ। ਦਿਨੇਸ਼ ਕਾਰਤਿਕ ਨੂੰ ਵੀ ਬਹੁਤ ਮੌਕੇ ਮਿਲ ਰਹੇ ਹਨ, ਪਰ ਇੰਗਲੈਂਡ 'ਚ ਖੇਡੀ ਗਈ ਟੈਸਟ ਸੀਰੀਜ਼ ਦੌਰਾਨ ਜਿਸ ਤਰ੍ਹਾਂ ਨਾਲ ਰਿਸ਼ਭ ਪੰਤ ਨੇ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਉਹ ਧੋਨੀ ਦੀ ਜਗ੍ਹਾ ਲਈ ਸਭ ਤੋਂ ਬੈਸਟ ਵਿਕਟਕੀਪਰ ਬੱਲੇਬਾਜ਼ ਹਨ।' ਉਨ੍ਹਾਂ ਨੇ ਪੰਤ ਦੀ ਬੈਟਿੰਗ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਮੈਚ ਵਿਨਰ ਦੀ ਤਰ੍ਹਾਂ ਬੱਲੇਬਾਜ਼ੀ ਕਰਦੇ ਹਨ।
ਦੱਸ ਦਈਏ ਕਿ ਪੰਤ ਨੂੰ ਇੰਗਲੈਂਡ ਖਿਲਾਫ ਨਾਟਿੰਘਮ ਟੈਸਟ ਦੌਰਾਨ ਵਿਰਾਟ ਕੋਹਲੀ ਨੇ ਟੈਸਟ ਕੈਪ ਪਹਿਨਾਈ ਸੀ। ਉਹ ਹੁਣ ਤੱਕ 5 ਮੈਚਾਂ 'ਚ 42.25 ਦੀ ਸ਼ਾਨਦਾਰ ਔਸਤ ਨਾਲ 346 ਦੌੜਾਂ ਬਣਾ ਚੁੱਕਿਆ ਹੈ। ਉਸਦੇ ਨਾਂ ਸੈਂਕੜਾ ਅਤੇ ਦੋ ਅਰਧ ਸੈਂਕੜੇ ਦਰਜ ਹਨ। ਇੰਨਾ ਹੀ ਨਹੀਂ, ਵੈਸਟ ਇੰਡੀਜ਼ ਖਿਲਾਫ ਸੀਰੀਜ਼ 'ਚ ਉਹ ਦੋ ਵਾਰ ਸੈਂਕੜਾ ਵੀ ਲਗਾ ਚੁੱਕੇ ਸਨ। ਧੋਨੀ ਬਾਰੇ 'ਚ ਕੀਤੇ ਗਏ ਸਵਾਲ 'ਤੇ ਉਨ੍ਹਾਂ ਕਿਹਾ,' ਧੋਨੀ ਮਹਾਨ ਹੈ। ਉਨ੍ਹਾਂ ਨੇ ਭਾਰਤੀ ਕ੍ਰਿਕਟ ਨੂੰ ਬਦਲ ਕੇ ਰੱਖ ਦਿੱਤਾ। ਜੋ ਉਨ੍ਹਾਂ ਨੇ ਕੀਤਾ ਵੈਸਾ ਕੋਈ ਨਹੀਂ ਕਰ ਸਕਦਾ। ਪੰਤ ਤੋਂ ਅਜਿਹੀ ਉਮੀਦ ਨਹੀਂ ਕਰਨੀ ਚਾਹੀਦੀ।' ਦੱਸ ਦਈਏ ਕਿ ਵਿਜੇ ਨੇ ਦੋ ਟੈਸਟ ਅਤੇ 19 ਵਨ ਡੇ ਮੈਚਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ।