ਹਿਮਾ ਦਾਸ ਦੀ ਕੁਕਿੰਗ ਕਰਦਿਆਂ ਦੀ ਵੀਡੀਓ ਹੋਈ ਵਾਇਰਲ

Friday, Jul 26, 2019 - 12:50 AM (IST)

ਹਿਮਾ ਦਾਸ ਦੀ ਕੁਕਿੰਗ ਕਰਦਿਆਂ ਦੀ ਵੀਡੀਓ ਹੋਈ ਵਾਇਰਲ

ਸਪੋਰਟਸ ਡੈੱਕਸ— ਸਿਰਫ 19 ਦਿਨ 'ਚ 5 ਸੋਨ ਤਮਗੇ ਜਿੱਤਣ ਵਾਲੀ ਹਿਮਾ ਦਾਸ ਦੀ ਲੋਕ ਖੂਬ ਸ਼ਲਾਘਾ ਕਰ ਰਹੇ ਹਨ। ਇੱਥੇ ਤਕ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸਦੀ ਸ਼ਲਾਘਾ ਕੀਤੀ। ਹਾਲ ਹੀ 'ਚ ਉਨ੍ਹਾਂ ਨੇ ਚੈੱਕ ਗਣਰਾਜ 'ਚ ਨੋਵੇ ਮੋਸਟੋ ਨਾਡ ਮੇਟੁਜੀ ਗ੍ਰਾਂ ਪ੍ਰੀ 'ਚ ਮਹਿਲਾਵਾਂ ਦੀ 400 ਮੀਟਰ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਦੇ ਹੋਏ ਪੰਜਵਾਂ ਸੋਨ ਤਮਗਾ ਜਿੱਤਿਆ ਸੀ। ਹੁਣ ਹਿਮਾ ਦਾਸ ਦਾ ਇਕ ਵੀਡੀਓ ਖੂਬ ਚਰਚਾ 'ਚ ਹੈ। ਉਹ ਰਸੋਈ 'ਚ ਦਾਲ ਬਣਾਉਂਦੇ ਹੋਏ ਨਜ਼ਰ ਆ ਰਹੀ ਹੈ। 
ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ 'ਚ ਹਿਮਾ ਦਾਸ ਯੂਰਪੀਅਨ ਹੋਟਲ ਦੇ ਇਕ ਕਮਰੇ 'ਚ ਦਾਲ ਬਣਾ ਰਹੀ ਹੈ। ਉਹ ਕਹਿੰਦੀ ਹੈ ਕਿ ਐਤਵਾਰ ਦੇ ਕਾਰਨ ਅੱਜ ਕੋਈ ਅਭਿਆਸ ਸੈਸ਼ਨ ਨਹੀਂ ਸੀ ਤੇ ਵਿਹਲੀ ਸੀ। ਇਸ ਦੇ ਨਾਲ ਹੀ ਇੰਜੁਆਏ ਦੇ ਲਈ ਭਾਰਤੀ ਖਾਸਕਰ ਅਸਮੀਆ ਸ਼ੈਲੀ ਦੀ ਦਾਲ ਤਿਆਰ ਕੀਤੀ ਹੈ। ਦਾਲ ਦੀ ਮਹਿਕ ਦੀ ਵਜ੍ਹਾ ਨਾਲ ਖਿੱਚੇ ਆਏ ਲੋਕ ਉਨ੍ਹਾਂ ਤੋਂ ਪੁੱਛਣ ਲੱਗੇ ਕਿ ਉਨ੍ਹਾਂ ਨੇ (ਹਿਮਾ ਨੇ) ਕੀ ਬਣਾਇਆ ਹੈ।


ਹਿਮਾ ਨੇ ਕਿਹਾ ਕਿ ਉਹ ਇਕ ਹੋਰ ਭਾਰਤੀ ਐਥਲੀਟ ਸਰਿਤਾਬੇਨ ਗਾਇਕਵਾੜ ਦੇ ਨਾਲ ਬਾਜ਼ਾਰ ਗਈ ਸੀ, ਜਿੱਥੇ ਉਹ ਸਾਸ-ਪੈਨ ਤੇ ਖਾਣਾ ਬਣਾਉਣ ਦੇ ਲਈ ਹੋਰ ਚੀਜ਼ਾਂ ਖਰੀਦ ਲਿਆਈ। ਜਦਕਿ ਉਸਦੇ ਕੋਲ ਇੰਡਕਸ਼ਨ ਕੁਕਟਾਪ ਪਹਿਲਾਂ ਤੋਂ ਹੀ ਤਿਆਰ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੋਂ ਬਾਹਰ ਖਾਣਾ ਬਣਾਉਣ 'ਚ ਵੱਖਰਾ ਹੀ ਸਵਾਦ ਆਇਆ। ਅੰਤ 'ਚ ਹਿਮਾ ਨੇ ਕੈਚਫ੍ਰੇਜ਼ 'ਮੋਨ ਜੈ' ਦੇ ਨਾਲ ਇਸ ਵੀਡੀਓ ਨੂੰ ਖਤਮ ਕੀਤਾ।
 


author

Gurdeep Singh

Content Editor

Related News