ਧੋਨੀ ਦੀ ਟੀਮ ਦੀ ਜਿੱਤ ਤੋਂ ਹੈਰਾਨ ਸਾਰਾ ਤੇ ਵਿੱਕੀ, ਪ੍ਰਤੀਕਿਰਿਆ ਦੇਖ ਲੋਕਾਂ ਨੇ ਸਾਰਾ ਨੂੰ ਕਿਹਾ ‘ਬੇਵਫ਼ਾ’

Tuesday, May 30, 2023 - 01:06 PM (IST)

ਧੋਨੀ ਦੀ ਟੀਮ ਦੀ ਜਿੱਤ ਤੋਂ ਹੈਰਾਨ ਸਾਰਾ ਤੇ ਵਿੱਕੀ, ਪ੍ਰਤੀਕਿਰਿਆ ਦੇਖ ਲੋਕਾਂ ਨੇ ਸਾਰਾ ਨੂੰ ਕਿਹਾ ‘ਬੇਵਫ਼ਾ’

ਮੁੰਬਈ (ਬਿਊਰੋ)– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਫਾਈਨਲ ਬੀਤੀ ਰਾਤ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਤੇ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਵਿਚਾਲੇ ਰੋਮਾਂਚਕ ਪਲਾਂ ਨਾਲ ਭਰਿਆ ਰਿਹਾ। ਇਸ ਮੈਚ ਨੂੰ ਦੇਖਣ ‘ਜ਼ਰਾ ਹਟਕੇ ਜ਼ਰਾ ਬਚਕੇ’ ਸਟਾਰ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਪਹੁੰਚੇ। ਇਸ ਦੌਰਾਨ ਵਿੱਕੀ-ਸਾਰਾ ਧੋਨੀ ਦੀ ਟੀਮ ਦੀ ਜਿੱਤ ’ਤੇ ਖ਼ੂਬ ਆਨੰਦ ਲੈਂਦੇ ਨਜ਼ਰ ਆਏ। ਉਨ੍ਹਾਂ ਦੀ ਪ੍ਰਤੀਕਿਰਿਆ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਕਲਾਕਾਰਾਂ ਨੇ ਅੱਜ ਦੇ ਦਿਨ ਨੂੰ ਕਿਹਾ 'ਬਲੈਕ ਡੇਅ', ਸਾਂਝੀਆਂ ਕੀਤੀਆਂ ਭਾਵੁਕ ਪੋਸਟਾਂ

ਚੇਨਈ ਸੁਪਰ ਕਿੰਗਜ਼ ਨੇ IPL ’ਚ ਪੰਜਵੀਂ ਜਿੱਤ ਦਰਜ ਕੀਤੀ ਹੈ। ਸੋਮਵਾਰ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਇਹ ਮੈਚ ਦੇਖਣ ਲਈ ਸਾਰਾ ਅਲੀ ਖ਼ਾਨ ਤੇ ਵਿੱਕੀ ਕੌਸ਼ਲ ਵੀ ਪਹੁੰਚੇ। CSK ਦੀ ਜਿੱਤ ਤੋਂ ਬਾਅਦ ਦੋਵੇਂ ਕਾਫੀ ਉਤਸ਼ਾਹਿਤ ਨਜ਼ਰ ਆਏ। ਉਨ੍ਹਾਂ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਦੋਵਾਂ ਨੂੰ ਇਕ-ਦੂਜੇ ਨੂੰ ਹਾਈ-ਫਾਈਵ ਕਰਦੇ ਦੇਖਿਆ ਜਾ ਸਕਦਾ ਹੈ।

ਉਥੇ ਹੀ ਇਸ ਵੀਡੀਓ ਤੋਂ ਬਾਅਦ ਕੁਝ ਲੋਕ ਸਾਰਾ ਅਲੀ ਖ਼ਾਨ ਨੂੰ ਟ੍ਰੋਲ ਕਰ ਰਹੇ ਹਨ। ਸਾਰਾ ਤੇ ਸ਼ੁਭਮਨ ਗਿੱਲ ਦੀ ਡੇਟਿੰਗ ਦੀਆਂ ਅਫਵਾਹਾਂ ਸਾਹਮਣੇ ਆਈਆਂ ਹਨ। ਸ਼ੁਭਮਨ ਗੁਜਰਾਤ ਟਾਈਟਨਸ ਦਾ ਖਿਡਾਰੀ ਹੈ, ਅਜਿਹੇ ’ਚ ਸਾਰਾ ਨੂੰ ਆਪਣੀ ਟੀਮ ਦੀ ਹਾਰ ਤੋਂ ਖ਼ੁਸ਼ ਦੇਖ ਕੇ ਲੋਕ ਕਹਿੰਦੇ ਹਨ ਕਿ ਸਾਰਾ ‘ਬੇਵਫ਼ਾ’ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News