ਵਰੁਣ ਨੇ ਧੋਨੀ ਨੂੰ ਬੋਲਡ ਕਰ ਬਣਾਇਆ ਰਿਕਾਰਡ, IPL ''ਚ ਬਣੇ ਇਕਲੌਤੇ ਸਪਿਨਰ

Thursday, Oct 29, 2020 - 11:52 PM (IST)

ਵਰੁਣ ਨੇ ਧੋਨੀ ਨੂੰ ਬੋਲਡ ਕਰ ਬਣਾਇਆ ਰਿਕਾਰਡ, IPL ''ਚ ਬਣੇ ਇਕਲੌਤੇ ਸਪਿਨਰ

ਦੁਬਈ- ਮਿਸਟਰ ਸਪਿਨਰ ਵਰੁਣ ਚਕਰਵਰਤੀ ਨੇ ਸੀ. ਐੱਸ. ਕੇ. ਦੇ ਵਿਰੁੱਧ ਕਮਾਲ ਦੀ ਗੇਂਦਬਾਜ਼ੀ ਕੀਤੀ ਅਤੇ 4 ਓਵਰਾਂ 'ਚ 20 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਚਕਰਵਰਤੀ ਨੇ ਆਪਣੀ ਗੇਂਦਬਾਜ਼ੀ ਦੇ ਦੌਰਾਨ ਐੱਮ. ਐੱਸ. ਧੋਨੀ ਨੂੰ ਬੋਲਡ ਆਊਟ ਕਰ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ ਦਿੱਤਾ। ਵਰੁਣ ਨੇ ਆਈ. ਪੀ. ਐੱਲ. 2020 'ਚ 2 ਬਾਰ ਧੋਨੀ ਨੂੰ ਬੋਲਡ ਕਰ ਪੈਵੇਲੀਅਨ ਦੀ ਰਾਹ ਦਿਖਾਈ। ਆਈ. ਪੀ. ਐੱਲ. 2020 ਦੇ 49ਵੇਂ ਮੈਚ 'ਚ ਚਕਰਵਰਤੀ ਨੇ ਧੋਨੀ ਨੂੰ ਆਪਣੀ ਤੇਜ਼ ਫਿਰਕੀ ਗੇਂਦ 'ਚ ਚਕਮਾ ਦਿੱਤਾ ਅਤੇ ਬੋਲਡ ਕਰ ਪੈਵੇਲੀਅਨ ਭੇਜਿਆ। ਚਕਰਵਰਤੀ ਵਲੋਂ ਸੁੱਟੀ ਗਈ ਗੇਂਦ ਬੇਹੱਦ ਹੀ ਸ਼ਾਨਦਾਰ ਸੀ। ਜਿਵੇਂ ਹੀ ਧੋਨੀ ਬੋਲਡ ਹੋਇਆ ਤਾਂ ਕੁਝ ਦੇਰ ਦੇ ਲਈ ਉਸ ਨੂੰ ਵੀ ਸਮਝ ਨਹੀਂ ਆਇਆ ਕਿ ਉਹ ਬੋਲਡ ਕਿਵੇਂ ਹੋ ਗਏ।

PunjabKesari
ਧੋਨੀ ਬੈਕਫੁੱਟ 'ਤੇ ਜਾ ਕੇ ਮਾਰਨਾ ਚਾਹੁੰਦੇ ਸਨ ਪਰ ਚਕਰਵਰਤੀ ਨੇ ਤੇਜ਼ ਗੇਂਦ ਸੁੱਟੀ, ਜਿਸ 'ਤੇ ਧੋਨੀ ਚਕਮਾ ਖਾ ਗਿਆ ਅਤੇ ਬੋਲਡ ਆਊਟ ਹੋ ਕੇ ਪੈਵੇਲੀਅਨ ਗਏ। ਮਾਹੀ ਕੇਵਲ 1 ਦੌੜ ਹੀ ਬਣਾ ਸਕੇ। ਸੋਸ਼ਲ ਮੀਡੀਆ 'ਤੇ ਵਰੁਣ ਚਕਰਵਰਤੀ ਦੀ ਗੇਂਦਬਾਜ਼ੀ ਦੀ ਖੂਬ ਸ਼ਲਾਘਾ ਹੋ ਰਹੀ ਹੈ। ਦੱਸ ਦੇਈਏ ਕਿ ਆਈ. ਪੀ. ਐੱਲ. 'ਚ ਸ਼ਾਨਦਾਰ ਲੈਅ ਦੇ ਕਾਰਨ ਵਰੁਣ ਨੂੰ ਭਾਰਤੀ ਟੀ-20 'ਚ ਜਗ੍ਹਾ ਦਿੱਤੀ ਗਈ ਹੈ।

PunjabKesari
ਧੋਨੀ ਨੂੰ ਬੋਲਡ ਕਰ ਵਰੁਣ ਨੇ ਇਕ ਖਾਸ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਵਰੁਣ ਆਈ. ਪੀ. ਐੱਲ. ਦੇ ਇਤਿਹਾਸ 'ਚ ਦੂਜੇ ਗੇਂਦਬਾਜ਼ ਬਣੇ ਹਨ, ਜਿਨ੍ਹਾਂ ਨੇ ਧੋਨੀ ਨੂੰ ਆਈ. ਪੀ. ਐੱਲ. 'ਚ 2 ਵਾਰ ਬੋਲਡ ਕੀਤਾ ਹੈ। ਵਰੁਣ ਚਕਰਵਰਤੀ ਤੋਂ ਪਹਿਲਾਂ ਲਸਿਥ ਮਲਿੰਗਾ ਨੇ ਧੋਨੀ ਨੂੰ 2 ਬਾਰ ਬੋਲਡ ਕੀਤਾ ਹੈ। ਇਸ ਤੋਂ ਇਲਾਵਾ ਵਰੁਣ ਚਕਰਵਰਤੀ ਆਈ. ਪੀ. ਐੱਲ. ਦੇ ਇਤਲੌਤੇ ਅਜਿਹੇ ਸਪਿਨਰ ਹਨ, ਜਿਨ੍ਹਾਂ ਨੇ ਧੋਨੀ ਨੂੰ 2 ਬਾਰ ਬੋਲਡ ਕੀਤਾ ਹੈ। ਧੋਨੀ ਨੂੰ ਆਈ. ਪੀ. ਐੱਲ. 'ਚ ਬੋਲਡ ਆਊਟ ਕਰਨ ਵਾਲੇ ਚੌਥੇ ਸਪਿਨਰ ਬਣੇ ਹਨ।


author

Gurdeep Singh

Content Editor

Related News