ਵਾਣੀ ਨੇ ਲਗਾਤਾਰ ਦੂਜਾ ਡਬਲਯੂ. ਪੀ. ਜੀ. ਟੀ. ਖਿਤਾਬ ਜਿੱਤਿਆ
Saturday, Mar 08, 2025 - 12:12 PM (IST)

ਗੁਰੂਗ੍ਰਾਮ– ਭਾਰਤੀ ਗੋਲਫਰ ਵਾਣੀ ਕਪੂਰ ਨੇ ਸ਼ੁੱਕਰਵਾਰ ਨੂੰ ਇੱਥੇ ਬੈਕ ਨਾਈਨ ’ਤੇ ਇਕ ਬਰਡੀ ਤੇ ਅੱਠ ਪਾਰ ਨਾਲ ਇਕ ਅੰਡਰ 71 ਦਾ ਸ਼ਾਨਦਾਰ ਕਾਰਡ ਖੇਡਿਆ, ਜਿਸ ਨਾਲ ਉਹ ਆਸਾਨੀ ਨਾਲ ਹੀਰੋ ਮਹਿਲਾ ਪ੍ਰੋ ਗੋਲਫ ਟੂਰ (ਡਬਲਯੂ ਪੀ. ਜੀ. ਟੀ.) ਦੇ ਪੰਜਵੇਂ ਸੈਸ਼ਨ ਦਾ ਖਿਤਾਬ ਜਿੱਤਣ ਵਿਚ ਕਾਮਯਾਬ ਰਹੀ।
ਵਾਣੀ ਇਸ ਤਰ੍ਹਾਂ ਰਿਧੀਮਾ ਦਿਲਾਵਾਰੀ (70) ਤੇ ਰੀਆ ਝਾਅ (73) ’ਤੇ ਤਿੰਨ ਸ਼ਾਟਾਂ ਨਾਲ ਅੱਗੇ ਰਹੀ ਤੇ ਲਗਾਤਾਰ ਦੂਜਾ ਖਿਤਾਬ ਹਾਸਲ ਕੀਤਾ। ਉਸ ਨੇ ਪਿਛਲੇ ਮਹੀਨੇ ਚੌਥਾ ਪੜਾਅ ਵੀ ਜਿੱਤਿਆ ਸੀ। ਡਬਲਯੂ. ਪੀ. ਜੀ. ਟੀ. ਦੇ ਇਤਿਹਾਸ ਵਿਚ ਸਭ ਤੋਂ ਸਫਲ ਖਿਡਾਰੀਆਂ ਵਿਚ ਸ਼ਾਮਲ ਵਾਣੀ ਨੇ 70-75-71 ਦੇ ਕਾਰਡ ਖੇਡੇ, ਜਿਸ ਨਾਲ 54 ਹੋਲ ਵਿਚ ਉਸਦਾ ਕੁੱਲ ਸਕੋਰ ਇਵਨ ਪਾਰ 216 ਦਾ ਰਿਹਾ।