ਅਮਰੀਕੀ ਓਪਨ ਦੀ ਉਪਜੇਤੂ ਨੇ 9/11 ਦੀ ਬਰਸੀ ''ਤੇ ਕਿਹਾ- ਨਿਊਯਾਰਕ ਦੇ ਜਜ਼ਬੇ ਤੋਂ ਮਿਲੀ ਮਜ਼ਬੂਤੀ
Sunday, Sep 12, 2021 - 07:25 PM (IST)
 
            
            ਸਪੋਰਟਸ ਡੈਸਕ- ਅਮਰੀਕੀ ਓਪਨ ਦੀ ਉਪਜੇਤੂ ਲੇਲਾ ਫਰਨਾਂਡਿਜ਼ ਨੇ 9/11 ਅੱਤਵਾਦੀ ਹਮਲਿਆਂ ਦੀ ਬਰਸੀ 'ਤੇ ਕਿਹਾ ਕਿ ਨਿਊਯਾਰਕ ਦੇ ਜਜ਼ਬੇ ਤੋਂ ਉਨ੍ਹਾਂ ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੇ ਅਮਰੀਕੀ ਓਪਨ ਦੇ ਦੋ ਹਫ਼ਤਿਆਂ ਦੇ ਦੌਰਾਨ ਲੋਕਾਂ ਤੋਂ ਮਿਲੇ ਸਮਰਥਨ 'ਤੇ ਧੰਨਵਾਦ ਪ੍ਰਗਟਾਉਂਦੇ ਹੋਏ ਅਮਰੀਕਾ 'ਤੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਦੀ 20ਵੀਂ ਬਰਸੀ 'ਤੇ ਕਿਹਾ ਕਿ ਨਿਊਯਾਰਕ ਦੀ ਤਾਕਤ ਨੇ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾ ਦਿੱਤਾ ਹੈ। ਅਮਰੀਕੀ ਓਪਨ ਦੇ ਫ਼ਾਈਨਲ 'ਚ ਬ੍ਰਿਟੇਨ ਦੀ ਕੁਆਲੀਫਾਇਰ ਏਮਾ ਰਾਡੂਕਾਨੂ ਤੋਂ 4-6, 3-6 ਨਾਲ ਮੈਚ ਗੁਆਉਣ ਦੇ ਬਾਅਦ ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਦਿਨ ਨਿਊਯਾਰਕ ਤੇ ਅਮਰੀਕਾ ਦੇ ਸਾਰੇ ਲੋਕਾਂ ਲਈ ਕਾਫ਼ੀ ਮੁਸ਼ਕਲ ਹੈ। ਮੈਂ ਸਿਰਫ਼ ਇੰਨੀ ਹੀ ਕਹਿਣਾ ਹੈ ਕਿ ਮੈਂ ਓਨੀ ਹੀ ਮਜ਼ਬੂਤੀ ਤੇ ਲਚੀਲਾਪਨ ਬਣਾਏ ਰੱਖਾਂ, ਜਿੰਨਾ ਕਿ ਨਿਊਯਾਰਕ ਪਿਛਲੇ 20 ਸਾਲਾਂ 'ਚ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            