ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਪਾਕਿ ਪਹੁੰਚੀ ਗੈਰਅਧਿਕਾਰਤ ਭਾਰਤੀ ਟੀਮ, ਵਿਵਾਦ ਹੋਇਆ ਖੜ੍ਹਾ

02/09/2020 7:11:49 PM

ਨਵੀਂ ਦਿੱਲੀ : ਵਿਸ਼ਵ ਕਬੱਡੀ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੇ ਪਾਕਿਸਤਾਨ ਪਹੁੰਚਣ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਖੇਡ ਮੰਤਰੀ ਤੇ ਰਾਸ਼ਟਰੀ ਮਹਾਸੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਿਸੇ ਵੀ ਐਥਲੀਟ ਨੂੰ ਗੁਆਂਢੀ ਦੇਸ਼ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਦਲ ਸ਼ਨੀਵਾਰ ਨੂੰ ਵਾਹਗਾ ਬਾਰਡਰ ਰਾਹੀਂ ਲਾਹੌਰ ਪਹੁੰਚਿਆ, ਜਿਸ ਦਾ ਆਯੋਜਨ ਪਹਿਲੀ ਵਾਰ ਪਾਕਿਸਾਤਨ ਵਿਚ ਕੀਤਾ ਜਾ ਰਿਹਾ ਹੈ। ਸੋਸ਼ਲਮੀਡੀਆ 'ਤੇ ਭਾਰਤੀਆਂ ਦੇ ਲਾਹੌਰ ਪਹੁੰਚਣ ਦੀਆਂ ਫੋਟੋਆਂ ਤੇ ਫੁਟੇਜ ਆ ਰਹੀ ਹੈ। ਟੂਰਨਾਮੈਂਟ ਸੋਮਵਾਰ ਤੋਂ ਲਾਹੌਰ ਦੇ ਪੰਜਾਬ ਫੁੱਟਬਾਲ ਸਟੇਡੀਅਮ ਵਿਚ ਸ਼ੁਰੂ ਹੋਵੇਗਾ। ਕੁਝ ਮੈਚ ਫੈਸਲਾਬਾਦ ਤੇ ਗੁਜਰਾਤ ਵਿਚ ਖੇਡੇ ਜਾਣਗੇ।

ਖੇਡ ਮੰਤਰਾਲਾ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ, ''ਖੇਡ ਮੰਤਰਾਲਾ ਤੇ ਵਿਦੇਸ਼ ਮੰਤਰਾਲਾ ਨੇ ਕਿਸੇ ਵੀ ਟੀਮ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਜਿਹੜਾ ਕਿਸੇ ਵੀ ਕੌਮਾਂਤਰੀ ਪ੍ਰਤੀਯੋਗਿਤਾ ਵਿਚ ਦੇਸ਼ ਦੀ ਪ੍ਰਤੀਨਿਧਤਾ ਲਈ ਜ਼ਰੂਰੀ ਹੁੰਦੀ ਹੈ।'' ਭਾਰਤੀ ਐਮੇਚਿਓਰ ਕਬੱਡੀ ਮਹਾਸੰਘ (ਏ. ਕੇ. ਐੱਫ. ਆਈ.) ਦੇ ਪ੍ਰਸ਼ਾਸਕ ਅਧਿਕਾਰੀ  ਜੱਜ (ਰਿਟਾ.) ਐੱਸ. ਪੀ. ਗਰਗ ਨੇ ਵੀ ਕਿਹਾ ਕਿ ਰਾਸ਼ਟਰੀ ਸੰਸਥਾ ਨੇ ਕਿਸੇ ਵੀ ਟੀਮ ਨੂੰ ਮਜ਼ੂਰੀ ਨਹੀਂ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਸਾਨੂੰ ਤਦ ਪਤਾ ਲੱਗਾ ਜਦੋਂ ਇਸ ਬਾਰੇ ਵਿਚ ਸੂਚਨਾ ਮੰਗੀ ਗਈ। ਏ. ਕੇ. ਐੱਫ. ਆਈ. ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦਾ। ਅਜਿਹਾ ਕਰਨ ਵਾ੍ਿਰਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।  ਵਿਦੇਸ਼ੀ ਪ੍ਰਤੀਯੋਗਿਤਾਵਾਂ ਵਿਚ ਹਿੱਸੇਦਾਰੀ ਦੀ ਪ੍ਰਕਿਰਿਆ ਵਿਚ ਰਾਸ਼ਟਰੀ ਮਹਾਸੰਘ ਖੇਡ ਮੰਤਰਾਲਾ ਨੂੰ ਸੂਚਾਨਾ ਦਿੰਦਾ ਹੈ, ਜਿਹੜਾ ਰਾਜਨੀਤਿਕ ਮਨਜ਼ੂਰੀ ਲਈ ਵਿਦੇਸ਼ ਮੰਤਰਾਲਾ ਤੇ ਸੁਰੱਖਿਆ ਮਨਜ਼ੂਰੀ ਲਈ ਗ੍ਰਹਿ ਮੰਤਰਾਲਾ ਨੂੰ ਲਿਖਦਾ ਹੈ, ਭਾਵੇਂ ਹੀ ਸਰਕਾਰ ਇਸ ਦਲ ਦਾ ਖਰਚਾ ਚੁੱਕ ਰਹੀ ਹੋਵੇ ਜਾਂ ਨਾ।

PunjabKesari

ਪਾਕਿਸਾਤਨ ਪੰਜਾਬ ਦੇ ਖੇਡ ਮੰਤਰੀ ਰਾਏ ਤੈਮੂਰ ਖਾਨ ਭੱਟੀ ਨੇ ਲਾਹੌਰ ਦੇ ਹੋਟਲ ਵਿਚ ਬਾਰਤੀ ਦਲ ਦਾ ਸਵਾਗਤ ਕੀਤਾ। ਪਾਕਿਸਤਾਨ ਕਬੱਡੀ ਮਹਾਸੰਘ ਦੇ ਅਦਿਕਾਰੀਆਂ ਨੇ ਭਾਰਤੀ ਖਿਡਾਰੀਆਂ ਦੇ ਵਾਹਗਾ ਬਾਰਡਰ ਤੋਂ ਪਾਕਿਸਤਾਨ ਪਹੁੰਚਣ 'ਤੇ ਫੁੱਲਾਂ ਦੇ ਹਾਰ ਪਹਿਨਾ ਕੇ ਸਵਾਗਤ ਕੀਤਾ,ਜਿਸ ਤੋਂ ਬਾਅਦ ਉਨ੍ਹੀਂ ਨੂੰ ਸੁਰੱਖਿਆ ਘੇਰੇ ਵਿਚ ਲਾਹੌਰ ਵਿਚ ਹੋਟਲ ਪਹੁੰਚਾਇਆ ਗਿਆ। ਵਿਸ਼ਵ ਕਬੱਡੀ ਚੈਂਪੀਅਨਸ਼ਿਪ ਦੇ ਪਿਛਲੇ 6 ਗੇੜ 2010 ਤੇ 2019 ਤਕ ਭਾਰਤ ਵਿਚ ਆਯੋਜਿਤ ਹੋਏ ਸਨ। ਭਾਰਤ ਨੇ ਸਾਰੇ 6 ਚੈਂਪੀਅਨਸ਼ਿਪ ਖਿਤਾਬ ਜਿੱਤੇ ਸਨ, ਜਿਨ੍ਹਾਂ ਵਿਚ ਉਸ ਨੇ 2010, 2012, 2013 ਤੇ 2014 ਵਿਚ ਪਾਕਿਸਾਤਨ ਨੂੰ ਹਰਾਇਆ ਸੀ। ਪਾਕਿਸਾਤਨੀ ਆਯੋਜਕਾਂ ਨੇ ਕਿਹਾ ਕਿ ਆਸਟਰੇਲੀਆ, ਇੰਗਲੈਂਡ, ਜਰਮਨੀ, ਈਰਾਨ, ਅਜਰਬੇਜਾਨ, ਸਿਏਰਾ ਲਿਓਨ, ਕੀਨੀਆ ਤੇ ਕੈਨੇਡਾ ਦੀਆਂ ਟੀਮਾਂ ਵੀ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੀਆਂ ਹਨ। ਜੇਤੂ ਟੀਮ ਨੂੰ ਇਕ ਕਰੋੜ ਜਦਕਿ ਉਪ ਜੇਤੂ ਟੀਮ ਨੂੰ 75 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।


Related News