ਯੂਨੀਵਰਸਿਟੀ ਕਾਲਜ ਜੈਤੋ ਨੇ ‘ਖੇਡਾਂ ਵਤਨ ਪੰਜਾਬ ਦੀਆਂ 2023’ ’ਚ ਜ਼ਿਲ੍ਹਾ ਪੱਧਰ ’ਤੇ ਜਿੱਤੇ 17 ਤਗ਼ਮੇ

Tuesday, Oct 24, 2023 - 05:35 PM (IST)

ਜੈਤੋ (ਰਘੂਨੰਦਨ ਪਰਾਸ਼ਰ ): ‘ਖੇਡਾਂ ਵਤਨ ਪੰਜਾਬੀ ਦੀਆਂ 2023’ ਤਹਿਤ ਯੂਨੀਵਰਸਿਟੀ ਕਾਲਜ ਜੈਤੋ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਖੇਡ ਪ੍ਰਾਪਤੀਆਂ ਬਾਰੇ ਵਿਸਥਾਰ ਦਿੰਦਿਆਂ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਕਾਲਜ ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਦੀ ਯੋਗ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਡਾ. ਨਵਪ੍ਰੀਤ ਸਿੰਘ ਦੀ ਪ੍ਰੇਰਨਾ ਸਦਕਾ ਇਸ ਵਰ੍ਹੇ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਖਿਡਾਰੀ ਵਿਦਿਆਰਥੀਆਂ ਦੁਆਰਾ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਜਿੱਤੇ ਤਗ਼ਮਿਆਂ ਦੀ ਗਿਣਤੀ 46 ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਏਸ਼ੀਅਨ ਪੈਰਾ ਗੇਮਜ਼ : ਪੁਰਸ਼ਾਂ ਦੀ ਉੱਚੀ ਛਾਲ ਵਿੱਚ ਨਿਸ਼ਾਦ ਕੁਮਾਰ ਨੇ ਜਿੱਤਿਆ ਸੋਨ ਤਮਗ਼ਾ

ਜ਼ਿਲ੍ਹਾ ਪੱਧਰ ’ਤੇ ਜਿੱਤੇ ਸਤਾਰਾਂ ਤਗ਼ਮਿਆਂ ਵਿਚ ਅੱਠ ਸੋਨ ਤਗ਼ਮੇ, ਛੇ ਸਿਲਵਰ ਅਤੇ ਤਿੰਨ ਕਾਂਸੀ ਦੇ ਤਗ਼ਮੇ ਹਾਸਲ ਕੀਤੇ ਹਨ। ਖਿਡਾਰੀ ਵਿਦਿਆਰਥਣ ਰੀਨਾ ਨੇ 100 ਮੀਟਰ, 200 ਮੀਟਰ ਅਤੇ ਲਾਂਗ ਜੰਪ ਵਿਚ ਸੋਨ ਤਗ਼ਮੇ ਹਾਸਲ ਕੀਤੇ ਹਨ। ਲਖਵੀਰ ਸਿੰਘ ਨੇ 1500 ਮੀਟਰ, ਬੇਅੰਤ ਸਿੰਘ ਨੇ ਵੇਟ ਲਿਫ਼ਟਿੰਗ, ਸੁਨੀਲ ਕੁਮਾਰ ਨੇ 10 ਕਿਲੋਮੀਟਰ ਦੌੜ, ਰਿਤੇਸ਼ ਕੁਮਾਰ ਨੇ ਬੈਡਮਿੰਟਨ ਵਿਚ ਅਤੇ ਕੁਸ਼ਲਦੀਪ ਕੌਰ ਗੱਤਕੇ ਵਿਚ ਸੋਨ ਤਗ਼ਮੇ ਜਿੱਤੇ ਹਨ। 

ਇਹ ਵੀ ਪੜ੍ਹੋ : ਏਸ਼ੀਆਈ ਪੈਰਾ ਖੇਡ : ਪ੍ਰਾਚੀ ਯਾਦਵ ਨੇ ਪੈਰਾ ਕੈਨੋ 'ਚ ਜਿੱਤਿਆ ਸੋਨ ਤਮਗਾ

ਵਰਨਣਯੋਗ ਹੈ ਕਿ ਕੁਸ਼ਲਦੀਪ ਕੌਰ ਨੇ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਗੱਤਕਾ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਥਮ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ ਹੈ। ਜ਼ਿਲ੍ਹਾ ਪੱਧਰ ’ਤੇ ਚਾਂਦੀ ਦੇ ਤਗ਼ਮੇ ਜਿੱਤਣ ਵਾਲਿਆਂ ਵਿਚ ਸੁਨੀਲ ਕੁਮਾਰ ਨੇ 800 ਮੀਟਰ ਅਤੇ 1500 ਮੀਟਰ ਵਿਚ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਸੰਦੀਪ ਕੌਰ ਨੇ 800 ਮੀਟਰ, ਹਰਪ੍ਰੀਤ ਸਿੰਘ ਨੇ 10 ਕਿਲੋਮੀਟਰ, ਅਕਾਸ਼ਦੀਪ ਸਿੰਘ ਨੇ ਸ਼ਾਟਪੁੱਟ, ਵਰਿਸ਼ਭ ਨੇ ਲਾਂਗ ਜੰਪ ਵਿਚ ਦੂਜੇ ਸਥਾਨ ਹਾਸਲ ਕਰਕੇ ਚਾਂਦੀ ਦੇ ਤਗ਼ਮਿਆਂ ’ਤੇ ਆਪਣਾ ਹੱਕ ਜਤਾਇਆ ਹੈ। ਇਸ ਤੋਂ ਇਲਾਵਾ ਅਕਾਸ਼ਦੀਪ ਸਿੰਘ 400 ਮੀਟਰ, ਲਖਵੀਰ ਸਿੰਘ 800 ਮੀਟਰ ਅਤੇ ਲਵਦੀਪ ਕੌਰ ਲਾਂਗ ਜੰਪ ਦੇ ਮੁਕਾਬਲਿਆਂ ਵਿਚ ਤੀਜੇ ਸਥਾਨ ਹਾਸਲ ਕਰਕੇ ਕਾਂਸੀ ਦੇ ਤਗ਼ਮਿਆਂ ਦੇ ਜੇਤੂ ਬਣੇ ਹਨ। ਕਾਲਜ ਇੰਚਾਰਜ ਅਤੇ ਸਟਾਫ਼ ਵੱਲੋਂ ਸਮੂਹ ਖਿਡਾਰੀ ਵਿਦਿਆਰਥੀਆਂ ਨੂੰ ਸ਼ਾਬਾਸ਼ ਅਤੇ ਹਾਰਦਿਕ ਵਧਾਈ ਦਿੱਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News