ਪਾਣੀ ਦੇ ਹੇਠਾਂ ਮੁਕਾਬਲਾ, ਸਮੁੰਦਰ ਵਿਚ ਗੋਤਾ ਲਗਾ ਕੇ ਖੇਡੀ ਸ਼ਤਰੰਜ ਦੀ ਬਾਜ਼ੀ

Tuesday, Aug 02, 2022 - 03:30 PM (IST)

ਚੇਨਈ (ਏਜੰਸੀ)- ਸ਼ਤਰੰਜ ਓਲੰਪਿਆਡ ਦੇ ਇੱਥੇ ਚੱਲ ਰਹੇ 44ਵੇਂ ਸੈਸ਼ਨ ਦੌਰਾਨ ਰੋਮਾਂਚ ਦਾ ਨਵਾਂ ਅਧਿਆਏ ਦੇਖਣ ਨੂੰ ਮਿਲਿਆ, ਜਦੋਂ ਸਕੂਬਾ ਗੋਤਾਖੋਰਾਂ ਤੇ ਇਨ੍ਹਾਂ ਖੇਡਾਂ ਦੇ ਸ਼ੁਭੰਕਰ ‘ਥਾਂਬੀ’ ਨੇ ਸਮੁੰਦਰ ਵਿਚ ਗੋਤਾ ਲਗਾ ਕੇ ਸ਼ਤਰੰਜ ਦੀ ਬਾਜ਼ੀ ਖੇਡੀ। ਇਸ ਵੱਕਾਰੀ ਟੂਰਨਾਮੈਂਟ ਦੇ ਆਯੋਜਨ ਦਾ ਜਸ਼ਨ ਮਨਾਉਣ ਤੇ ਇਸ ਨੂੰ ਬੜ੍ਹਾਵਾ ਦੇਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆਂ ਹੈ, ਜਿਸ ਵਿਚ ਨੇੜੇ ਦੇ ਮਾਮਲਲਾਪੁਰਮ ਵਿਚ ਚੋਟੀ ਦੇ ਖਿਡਾਰੀ ਆਪਣੇ ਦੇਸ਼ ਨੂੰ ਖਿਤਾਬ ਦਿਵਾਉਣ ਲਈ ਚੁਣੌਤੀ ਪੇਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੇਟਲਿਫਟਰ ਹਰਜਿੰਦਰ ਕੌਰ ਨੂੰ 40 ਲੱਖ ਦੇ ਨਕਦ ਇਨਾਮ ਦਾ ਐਲਾਨ

PunjabKesari

ਇਸ ਵਿਚਾਲੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਗਈ ਹੈ, ਜਿਸ ਵਿਚ ਸਕੂਬਾ ਗੋਤਾਖੋਰਾਂ ਦਾ ਇਕ ਗਰੁੱਪ ਸਮੁੰਦਰ ਵਿਚ ਗੋਤਾ ਲਗਾਉਂਦਾ ਹੈ ਤੇ ਉਹ ਪਾਣੀ ਵਿਚ ਹੇਠਾਂ ਸ਼ਤਰੰਜ ਖੇਡ ਰਹੇ ਹਨ। ਗੋਤਾਖਾਰਾਂ ਵਿਚੋਂ ਇਕ ਨੂੰ ਓਲੰਪਿਆਡ ਦੇ ਸ਼ੁਭੰਕਰ ‘ਥਾਂਬੀ’ ਦੀ ਤਰ੍ਹਾਂ ਤਿਆਰ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਘੱਟ ਤੋਂ ਘੱਟ 4 ਗੋਤਾਖੋਰਾਂ ਨੇ ਪਾਣੀ ਦੇ ਅੰਦਰ ਸ਼ਤਰੰਜ ਖੇਡੀ। ਇਸ ਦੌਰਾਨ ‘ਥਾਂਬੀ’ ਨੇ ਸ਼ਤਰੰਜ ਦੇ ਬੋਰਡ ਦੀ ਤਰ੍ਹਾਂ ਦੀ ਸਫ਼ੇਦ ਤੇ ਕਾਲੇ ਰੰਗ ਦੀ ਧੋਤੀ ਪਹਿਨੀ ਹੋਈ ਸੀ। ਗੋਤਾਖੋਰਾਂ ਨੇ ਓਲੰਪਿਆਡ ਅਤੇ ਭਾਰਤੀ ਤਿਰੰਗੇ ਦਾ ਇਕ ਬੈਨਰ ਆਪਣੇ ਨਾਲ ਰੱਖਿਆ ਸੀ।

ਇਹ ਵੀ ਪੜ੍ਹੋ: CWG 2022 : ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਦੇਸ਼ ਦਾ ਨਾਮ ਕੀਤਾ ਰੌਸ਼ਨ, ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ

PunjabKesari

 


cherry

Content Editor

Related News