ਅਜੇਤੂ ਭਾਰਤ ਸੈਫ ਅੰਡਰ-19 ਚੈਂਪੀਅਨਸ਼ਿਪ ਸੈਮੀਫਾਈਨਲ ’ਚ ਨੇਪਾਲ ਦੀ ਚੁਣੌਤੀ ਲਈ ਤਿਆਰ
Thursday, Sep 25, 2025 - 10:36 AM (IST)

ਕੋਲੰਬੋ– ਗਰੁੱਪ ਪੜਾਅ ਵਿਚ ਅਜੇਤੂ ਰਹੇ ਭਾਰਤ ਦੀ ਵੀਰਵਾਰ ਨੂੰ ਅਸਲੀ ਪ੍ਰੀਖਿਆ ਹੋਵੇਗੀ ਜਦੋਂ ਟੀਮ ਰੇਸਕੋਰਸ ਇੰਟਰਨੈਸ਼ਨਲ ਸਟੇਡੀਅਮ ਵਿਚ ਸੈਫ ਅੰਡਰ-17 ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਨੇਪਾਲ ਨਾਲ ਭਿੜੇਗੀ। ਭਾਰਤ ਹੁਣ ਤੱਕ ਸਭ ਤੋਂ ਪ੍ਰਭਾਵਸ਼ਾਲੀ ਟੀਮ ਰਹੀ ਹੈ। ਮਾਲਦੀਵ (6-0), ਭੂਟਾਨ (1-0) ਤੇ ਪੁਰਾਣੇ ਵਿਰੋਧੀ ਪਾਕਿਸਤਾਨ (3-2) ਨੂੰ ਹਰਾਉਣ ਤੋਂ ਬਾਅਦ ਭਾਰਤ 9 ਅੰਕਾਂ ਨਾਲ ਗਰੁੱਪ-ਬੀ ਵਿਚ ਚੋਟੀ ’ਤੇ ਰਿਹਾ।