IPL 2022 : ਉਮੇਸ਼ ਯਾਦਵ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਇਆ ਇਹ ਰਿਕਾਰਡ
Friday, Apr 01, 2022 - 10:19 PM (IST)
ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਪੰਜਾਬ ਕਿੰਗਜ਼ ਤੋਂ ਇਲਾਵਾ ਵੀ ਆਪਣੀ ਸ਼ਾਨਦਾਰ ਲੈਅ ਜਾਰੀ ਰੱਖੀ। ਮੁੰਬਈ ਦੇ ਵਾਨਖੇੜੇ ਸਟੇਡੀਅ ਵਿਚ ਪਹਿਲਾਂ ਗੇਂਦਬਾਜ਼ੀ ਕਰਨ ਉਤਰੀ ਕੋਲਕਾਤਾ ਨੂੰ ਉਮੇਸ਼ ਯਾਦਵ ਨੇ ਮਯੰਕ ਅਗਰਵਾਲ ਦੀ ਵਿਕਟ ਹਾਸਲ ਕਰਵਾ ਕੇ ਸ਼ਾਨਦਾਰ ਸ਼ੁਰੂਆਤ ਦਿਵਾਈ। ਉਮੇਸ਼ ਨੇ ਇਸ ਦੇ ਨਾਲ ਹੀ ਪਾਵਰ ਪਲੇਅ ਵਿਚ 50 ਵਿਕਟਾਂ ਵੀ ਪੂਰੀਆਂ ਕਰ ਲਈਆਂ। ਉਮੇਸ਼ ਯਾਦਵ ਇਸ ਤੋਂ ਇਲਾਵਾ ਇਸ ਸੂਚੀ ਵਿਚ ਭੁਵਨੇਸ਼ਵਰ ਕੁਮਾਰ (51), ਸੰਦੀਪ ਸ਼ਰਮਾ (52), ਜ਼ਹੀਰ ਖਾਨ (52) ਦਾ ਵੀ ਨਾਂ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਫਾਈਨਲ 'ਚ ਮੈਚ ਰੈਫਰੀ ਹੋਵੇਗੀ ਭਾਰਤ ਦੀ GS ਲਕਸ਼ਮੀ
ਉਮੇਸ਼ ਨੇ ਇਸ ਦੇ ਨਾਲ ਆਈ. ਪੀ. ਐੱਲ. ਦਾ ਇਕ ਰਿਕਾਰਡ 'ਚ ਵੀ ਐਂਟਰੀ ਕੀਤੀ। ਆਈ. ਪੀ. ਐੱਲ. ਵਿਚ ਦਿਸ਼ਾਹੀਨ ਗੇਂਦਬਾਜ਼ਾਂ ਦੀ ਭਾਵ ਨੋ ਬਾਲ ਸੁੱਟਣ ਵਾਲੇ ਗੇਂਦਬਾਜ਼ਾਂ ਦੀ ਲਿਸਟ ਵਿਚ ਉਮੇਸ਼ ਹੁਣ ਤੀਜੇ ਨੰਬਰ 'ਤੇ ਆ ਗਏ ਹਨ। ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਨੋ-ਬਾਲ ਜਸਪ੍ਰੀਤ ਬੁਮਰਾਹ (27) ਨੇ ਸੁੱਟੀਆਂ ਹਨ। ਇਸ ਤੋਂ ਬਾਅਦ ਸ਼੍ਰੀਸੰਥ (23) ਦਾ ਨਾਂ ਆਉਂਦਾ ਹੈ। ਉਮੇਸ਼ ਯਾਦਵ ਹੁਣ ਅਮਿਤ ਮਿਸ਼ਰਾ ਅਤੇ ਇਸ਼ਾਂਤ ਸ਼ਰਮਾ ਦੇ ਨਾਲ 21 ਨੋ ਬਾਲ ਦੇ ਨਾਲ ਬਰਾਬਰੀ 'ਤੇ ਆ ਗਏ ਹਨ।
ਇਹ ਖ਼ਬਰ ਪੜ੍ਹੋ- CSK v LSG : ਬ੍ਰਾਵੋ ਨੇ ਰਚਿਆ ਇਤਿਹਾਸ, IPL 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਬਣੇ ਗੇਂਦਬਾਜ਼
ਦੱਸ ਦੇਈਏ ਕਿ ਉਮੇਸ਼ ਦੇ ਨਾਂ 'ਤੇ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਬਾਊਂਡਰੀਜ਼ ਖਾਣ ਦਾ ਰਿਕਾਰਡ ਵੀ ਦਰਜ ਹੈ। ਉਨ੍ਹਾਂ ਨੇ ਪੰਜਾਬ ਕਿੰਗਜ਼ ਦੇ ਵਿਰੁੱਧ ਮੈਚ ਤੋਂ ਪਹਿਲਾਂ ਹੁਣ ਤੱਕ 513 ਬਾਊਂਡਰੀਜ਼ ਖਾਦੀਆਂ ਹਨ। ਇਸ ਸੂਚੀ ਵਿਚ ਚਾਵਲਾ 501 ਵਿਕਟਾਂ ਦੇ ਨਾਲ ਦੂਜੇ ਤਾਂ ਬ੍ਰਾਵੋ 474 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਹੈ। ਹੋਰ ਗੇਂਦਬਾਜ਼ਾਂ ਵਿਚ ਭੁਵਨੇਸ਼ਵਰ ਕੁਮਾਰ (473), ਪ੍ਰੀਵਣ ਕੁਮਾਰ (442), ਹਰਭਜਨ ਸਿੰਘ (441), ਅਮਿਤ ਮਿਸ਼ਰਾ (404), ਰਵਿੰਦਰ ਜਡੇਜਾ (400), ਰਵੀ ਅਸ਼ਵਿਨ (397) ਵੀ ਸ਼ਾਮਿਲ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।