IPL ਕਾਰਨ ਟੁੱਟ ਜਾਣਗੀਆਂ UAE ਦੀਆਂ ਪਿੱਚਾਂ : ਬਾਊਚਰ
Tuesday, Jul 06, 2021 - 03:26 AM (IST)
ਨਵੀਂ ਦਿੱਲੀ– ਦੱਖਣੀ ਅਫਰੀਕਾ ਦੇ ਮੁੱਖ ਕੋਚ ਮਾਰਕ ਬਾਊਚਰ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਬਾਕੀ ਮੈਚ ਸੰਯੁਕਤ ਅਰਬ ਅਮੀਰਾਤ ਵਿਚ ਕਰਵਾਉਣ ਨਾਲ ਉੱਥੋਂ ਦੀਆਂ ਪਿੱਚਾਂ ’ਤੇ ਕਾਫੀ ਅਸਰ ਪਵੇਗਾ ਤੇ ਟੀ-20 ਵਿਸ਼ਵ ਕੱਪ ਦੌਰਾਨ ਉਹ ਸਪਿਨਰਾਂ ਦੀਆਂ ਮਦਦਗਾਰ ਸਾਬਤ ਹੋਣਗੀਆਂ। ਆਈ. ਪੀ. ਐੱਲ. 2021 ਦੇ ਬਾਕੀ ਮੈਚ ਯੂ. ਏ. ਈ. ਵਿਚ ਕਰਵਾਏ ਜਾਣਗੇ ਜਦਕਿ ਟੀ-20 ਵਿਸ਼ਵ ਕੱਪ ਵੀ ਕੋਰੋਨਾ ਮਹਾਮਾਰੀ ਦੇ ਕਾਰਨ ਹੁਣ ਭਾਰਤ ਦੀ ਬਜਾਏ ਯੂ. ਏ. ਈ. ਵਿਚ ਹੀ ਹੋਵੇਗਾ।ਆਈ. ਪੀ. ਐੱਲ. ਦਾ ਦੂਜਾ ਗੇੜ 19 ਸਤੰਬਰ ਤੋਂ 15 ਅਕਤੂਬਰ ਵਿਚਾਲੇ ਹੋਵੇਗਾ ਜਦਕਿ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ ਸ਼ੁਰੂ ਹੋਵੇਗਾ।
ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ
ਬਾਊਚਰ ਨੇ ਕਿਹਾ,‘‘ਆਈ. ਪੀ. ਐੱਲ. ਤੋਂ ਬਾਅਦ ਵਿਕਟਾਂ (ਪਿੱਚਾਂ) ਸੁੱਕ ਜਾਣਗੀਆਂ। ਇਹ ਅਜਿਹੀਆਂ ਵਿਕਟਾਂ ਨਹੀਂ ਹੋਣਗੀਆਂ, ਜਿਵੇਂ ਦੱਖਣੀ ਅਫਰੀਕਾ ਵਿਚ ਹੁੰਦੀਆਂ ਹਨ, ਜਿਨ੍ਹਾਂ ’ਤੇ 180-200 ਦੌੜਾਂ ਬਣ ਸਕਦੀਆਂ ਹਨ। ਇੱਥੇ ਕਾਫੀ ਚਲਾਕੀ ਨਾਲ ਖੇਡਣਾ ਪਵੇਗਾ।’’ਉਨਾਂ ਨੇ ਕਿਹਾ ਕਿ ਉਹ ਉਨ੍ਹਾਂ ਪਿੱਚਾਂ 'ਤੇ ਆਈ. ਪੀ. ਐੱਲ. ਖੇਡਣਗੇ, ਜਿਸ ਨਾਲ ਪਿੱਚਾਂ ਪੁਰਾਣੀ ਹੋ ਜਾਣਗੀਆਂ ਤੇ ਬਿਲਕੁਲ ਉਪ ਮਹਾਦੀਪ ਦੀਆਂ ਪਿੱਚਾਂ ਦੀ ਤਰ੍ਹਾਂ ਹੋਵੇਗੀ।
ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।