ਅੰਡਰ-23 ਦੋਸਤਾਨਾ ਮੈਚ : ਕਤਰ ਨੇ ਈਰਾਨ ਨਾਲ ਖੇਡਿਆ ਡਰਾਅ
Monday, Dec 30, 2019 - 12:10 AM (IST)

ਤੇਹਰਾਨ— ਕਤਰ ਦੀ ਅੰਡਰ-23 ਫੁੱਟਬਾਲ ਟੀਮ ਨੇ 0-2 ਨਾਲ ਪਿਛੜਣ ਦੇ ਬਾਵਜੂਦ ਈਰਾਨ ਵਿਰੁੱਧ ਆਪਣੇ ਅੰਤਰਰਾਸ਼ਟਰੀ ਦੋਸਤਾਨਾ ਮੁਕਾਬਲੇ ਨੂੰ 2-2 ਨਾਲ ਡਰਾਅ ਖੇਡਿਆ। ਦੋਹਾ 'ਚ ਆਯੋਜਿਤ ਕੀਤੇ ਗਏ ਇਸ ਦੋਸਤਾਨਾ ਮੁਕਾਬਲੇ ਨੂੰ 2020 'ਚ ਹੋਣ ਵਾਲੇ ਏ. ਐੱਫ. ਸੀ. ਅੰਡਰ-23 ਚੈਂਪੀਅਨਸ਼ਿਪ ਦੀ ਤਿਆਰੀਆਂ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ।
ਮੈਚ 'ਚ ਈਰਾਨ ਨੂੰ 28ਵੇਂ ਮਿੰਟ 'ਚ ਰੇਜਾ ਸ਼ਿਕਾਰੀ ਦੇ ਗੋਲ ਨਾਲ ਬੜ੍ਹਤ ਮਿਲੀ, ਜੋ ਉਨ੍ਹਾਂ ਨੇ ਪੈਨਲਟੀ ਸਪਾਟ ਨਾਲ ਕੀਤੇ ਜਦਕਿ 6 ਮਿੰਟ ਬਾਅਦ ਹੀ ਮੇਹਦੀ ਨੇ ਇਕ ਹੋਰ ਗੋਲ ਕਰ ਸਕੋਰ 2-0 ਪਹੁੰਚਾ ਦਿੱਤਾ। ਕਤਰ ਦੇ ਲਈ ਫਿਰ ਅਬਦੁਲਰਾਸ਼ਿਦ ਉਮਾਰੂ ਇਬ੍ਰਾਹਿਮ ਨੇ 83ਵੇਂ ਤੇ 90ਵੇਂ ਮਿੰਟ 'ਚ ਗੋਲ ਕਰ ਟੀਮ ਨੂੰ ਬਰਾਬਰੀ ਦਿਵਾ ਦਿੱਤੀ। ਏ. ਐੱਫ. ਸੀ. ਅੰਡਰ-23 ਚੈਂਪੀਅਨਸ਼ਿਪ-2020 'ਚ ਈਰਾਨ ਨੂੰ ਗਰੁੱਪ ਸੀ 'ਚ ਸਾਬਕਾ ਜੇਤੂ ਉਜ਼ਬੇਕਿਸਤਾਨ, ਚੀਨ ਤੇ ਦੱਖਣੀ ਕੋਰੀਆ ਦੇ ਨਾਲ ਸ਼ਾਮਲ ਕੀਤਾ ਗਿਆ ਹੈ। ਟੂਰਨਾਮੈਂਟ ਥਾਈਲੈਂਡ 'ਚ 8 ਤੋਂ 26 ਜਨਵਰੀ ਤਕ ਆਯੋਜਿਤ ਕੀਤਾ ਜਾਵੇਗਾ।