ਅੰਡਰ-19 : ਭਾਰਤ ਸੈਮੀਫਾਈਨਲ ''ਚ
Tuesday, Sep 10, 2019 - 01:09 AM (IST)

ਕੋਲੰਬੋ— ਸੁਸ਼ਾਂਤ ਮਿਸ਼ਰਾ (20 ਦੌੜਾਂ 'ਤੇ 5 ਵਿਕਟਾਂ) ਤੇ ਅਰਥਵ ਅੰਕੋਲੇਕਰ (16 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਭਾਰਤ ਅੰਡਰ-19 ਨੇ ਬੱਲੇਬਾਜ਼ੀ ਵਿਚ ਕੁਝ ਤਣਾਅਪੂਰਨ ਪਲਾਂ ਵਿਚੋਂ ਲੰਘਦੇ ਹੋਏ ਅਫਗਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ ਏ. ਸੀ. ਸੀ. ਅੰਡਰ-19 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਭਾਰਤੀ ਟੀਮ ਨੇ ਗਰੁੱਪ-ਏ ਦੇ ਮੁਕਾਬਲੇ ਵਿਚ ਅਫਗਾਨਿਸਤਾਨ ਨੂੰ 40.1 ਓਵਰਾਂ ਵਿਚ ਸਿਰਫ 140 ਦੌੜਾਂ 'ਤੇ ਢੇਰ ਕਰ ਦਿੱਤਾ ਪਰ ਇਸ ਛੋਟੇ ਟੀਚੇ ਤਕ ਪਹੁੰਚਣ ਵਿਚ ਵੀ ਉਸ ਨੂੰ ਸੰਘਰਸ਼ ਕਰਨਾ ਪਿਆ। ਭਾਰਤ ਨੇ ਹਾਲਾਂਕਿ 38.4 ਓਵਰਾਂ ਵਿਚ 7 ਵਿਕਟਾਂ 'ਤੇ 128 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।