ਆਰਚਰ ''ਤੇ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਮਿਲੀ ਸ਼ਜਾ, ਨਿਊਜ਼ੀਲੈਂਡ ਬੋਰਡ ਦਾ ਵੱਡਾ ਫੈਸਲਾ

Tuesday, Jan 14, 2020 - 12:23 PM (IST)

ਆਰਚਰ ''ਤੇ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਮਿਲੀ ਸ਼ਜਾ, ਨਿਊਜ਼ੀਲੈਂਡ ਬੋਰਡ ਦਾ ਵੱਡਾ ਫੈਸਲਾ

ਵੈਲਿੰਗਟਨ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ 'ਤੇ ਇਕ ਟੈਸਟ ਦੌਰਾਨ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ 'ਤੇ ਨਿਊਜ਼ੀਲੈਂਡ ਵਿਚ ਘਰੇਲੂ ਅਤੇ ਕੌਮਾਂਤਰੀ ਮੈਚਾਂ ਲਈ 2 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਆਰਚਰ 'ਤੇ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਨਵੰਬਰ ਵਿਚ ਖੇਡੇ ਗਏ ਟੈਸਟ ਦੇ ਆਖਰੀ ਦਿਨ ਨਸਲੀ ਟਿੱਪਣੀ ਕੀਤੀ ਗਈ ਸੀ। ਪੁਲਸ ਨੇ ਆਕਲੈਂਡ ਦੇ ਰਹਿਣ ਵਾਲੇ ਉਸ 28 ਸਾਲਾ ਵਿਅਕਤੀ ਨੂੰ ਫੜ੍ਹ ਲਿਆ, ਜਿਸ ਨੇ ਇਹ ਟਿੱਪਣੀ ਕੀਤੀ ਸੀ। ਉਸ ਨੂੰ ਜ਼ੁਬਾਨੀ ਚਿਤਾਵਨੀ ਦਿੱਤੀ ਗਈ।

PunjabKesari

ਨਿਊਜ਼ੀਲੈਂਡ ਕ੍ਰਿਕਟ ਦੇ ਬੁਲਾਰੇ ਐਂਥੋਨੀ ਕ੍ਰਮੀ ਨੇ ਕਿਹਾ ਕਿ ਉਹ ਵਿਅਕਤੀ 2022 ਤਕ ਨਿਊਜ਼ੀਲੈਂਡ ਵਿਚ ਕੋਈ ਕੌਮਾਂਤਰੀ ਜਾਂ ਘਰੇਲੂ ਮੈਚ ਨਹੀਂ ਦੇਖ ਸਕੇਗਾ। ਇਸ ਦੀ ਉਲੰਘਣਾ ਕਰਨ 'ਤੇ ਉਸ ਨੂੰ ਪੁਲਸ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਜੋਫਰਾ ਆਰਚਰ ਅਤੇ ਇੰਗਲੈਂਡ ਟੀਮ ਮੈਨੇਜਮੈਂਟ ਤੋਂ ਉਸ ਘਟਨਾ ਲਈ ਫਿਰ ਮੁਆਫੀ ਮੰਗਦੇ ਹਾਂ। ਇਸ ਤਰ੍ਹਾਂ ਦਾ ਰਵੱਈਆ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।''


Related News