ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤ੍ਰਾ ਕਵੀਤੋਵਾ ਨੂੰ ਮਿਲਿਆ ਵਾਈਲਡ ਕਾਰਡ

Thursday, Jun 19, 2025 - 12:30 PM (IST)

ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤ੍ਰਾ ਕਵੀਤੋਵਾ ਨੂੰ ਮਿਲਿਆ ਵਾਈਲਡ ਕਾਰਡ

ਲੰਡਨ– ਦੋ ਵਾਰ ਦੀ ਚੈਂਪੀਅਨ ਪੇਤ੍ਰਾ ਕਵੀਤੋਵਾ ਵਿੰਬਲਡਨ ਵਿਚ ਵਾਪਸੀ ਕਰ ਰਹੀ ਹੈ ਤੇ ਉਸ ਨੂੰ ਇਸ ਸਾਲ ਦੇ ਟੈਨਿਸ ਟੂਰਨਾਮੈਂਟ ਲਈ ਬੁੱਧਵਾਰ ਨੂੰ ਵਾਈਲਡ ਕਾਰਡ ਦਿੱਤਾ ਗਿਆ। ਕਵੀਤੋਵਾ 2011 ਤੇ 2014 ਦੀ ਵਿੰਬਲਡਨ ਚੈਂਪੀਅਨ ਹੈ। 

ਉਹ ਪਿਛਲੀ ਵਾਰ 2023 ਵਿਚ ਇਸ ਗ੍ਰਾਸ ਕੋਰਟ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਖੇਡੀ ਸੀ। ਪਿਛਲੇ ਸਾਲ ਵਿੰਬਲਡਨ ਟੂਰਨਾਮੈਂਟ ਦੌਰਾਨ ਉਹ ਪਹਿਲੀ ਵਾਰ ਮਾਂ ਬਣੀ। ਕੋਰਟ ਤੋਂ 17 ਮਹੀਨੇ ਦੂਰ ਰਹਿਣ ਤੋਂ ਬਾਅਦ ਕਵੀਤੋਵਾ ਨੇ ਫਰਵਰੀ ਵਿਚ ਟੈਕਸਾਸ ਦੇ ਆਸਟਿਨ ਵਿਚ ਡਬਲਯੂ. ਟੀ. ਏ. ਟੂਰ ਵਿਚ ਵਾਪਸੀ ਕੀਤੀ ਤੇ ਮੌਜੂਦਾ ਵਿਸ਼ਵ ਰੈਂਕਿੰਗ ਵਿਚ 572ਵੇਂ ਸਥਾਨ ’ਤੇ ਹੈ।


author

Tarsem Singh

Content Editor

Related News