ਰੇਸ ਦੌਰਾਨ ਕਾਰ ਦੇ ਹੋਏ 2 ਟੁੱਕਡ਼ੇ, ਫਿਰ ਵੀ ਜ਼ਿੰਦਾ ਬਚੀ ਮਹਿਲਾ ਡ੍ਰਾਈਵਰ (ਵੀਡੀਓ)

Thursday, Sep 06, 2018 - 06:15 PM (IST)

ਰੇਸ ਦੌਰਾਨ ਕਾਰ ਦੇ ਹੋਏ 2 ਟੁੱਕਡ਼ੇ, ਫਿਰ ਵੀ ਜ਼ਿੰਦਾ ਬਚੀ ਮਹਿਲਾ ਡ੍ਰਾਈਵਰ (ਵੀਡੀਓ)

ਜਲੰਧਰ : ਦੱਖਣੀ ਡੋਮਿਨਿਕਲ ਰਿਪਬਲਿਕ ਵਿਚ ਸੈਂਟੋ ਡੋਮਿੰਗੋ ਐਸਟ ਸੁਨਿਕਸ ਰੇਸ ਟ੍ਰੈਕ ਵਿਚ ਆਯੋਜਿਤ ਟੋਏਟਾ ਗ੍ਰੈਂਡ ਪਿਕਸ ਦੌਰਾਨ ਇਕ ਵੱਡੇ ਹਾਦਸੇ ਵਿਚ ਮਹਿਲਾ ਡ੍ਰਾਈਵਰ ਖੁਸ਼ਕਿਸਮਤ ਰਹੀ ਅਤੇ ਉਸ ਦੀ ਜਾਨ ਬੱਚ ਗਈ। ਦਰਅਸਲ ਰੇਸ ਦੌਰਾਨ ਮਹਿਲਾ ਡ੍ਰਾਈਵਰ ਵੈਲੇਂਟਾਈਨਾ ਟਾਮਸੈਲੋ ਦੀ ਕਾਰ ਇਕ ਹੋਰ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾ ਗਈ। ਟਕੱਰ ਕਾਰਨ ਦੋਵੇਂ ਕਾਰਾਂ ਘਸੀਟਦੀਆਂ ਹੋਈਆਂ ਆਫ ਰੋਡ 'ਤੇ ਲੱਗੇ ਇਕ ਵੱਡੇ ਪੇੜ ਨਾਲ ਟਕਰਾ ਗਈਆਂ। ਜਿਸ ਕਾਰ ਵਿਚ ਵੈਲੇਂਟਾਈਨਾ ਸੀ ਉਹ ਕਾਰ ਵਿਚਾਲਿਓ ਦੋ ਹਿੱਸੇ ਵਿਚ ਟੁੱਟ ਗਈ। ਵੈਲੇਂਟਾਈਨਾ ਦੀ ਕਾਰ ਜਿਵੇਂ ਹੀ ਦੋ ਹਿੱਸਿਆਂ ਵਿਚ ਵੰਡੀ ਉਹ ਕਾਰ ਤੋਂ ਉੱਛਲਦੀ ਹੋਈ ਬਾਹਰ ਨਿਕਲ ਗਈ। ਉਹ ਪਹਿਲਾਂ ਨਾਲ ਵਾਲੀ ਕਾਰ ਦੇ ਬੋਨਟ ਫਿਰ ਰੂਫ ਤੋਂ ਹੁੰਦਿਆਂ ਦੂਜੇ ਪਾਸੇ ਜਾ ਡਿੱਗੀ। ਵੱਡੀ ਗੱਲ ਇਹ ਰਹੀ ਕਿ ਵੈਲੇਂਟਾਈਨਾ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਜਦੋਂ ਸੀ. ਸੀ. ਟੀ. ਵੀ. ਫੁਟੇਜ਼ ਕੱਢੀ ਗਈ ਤਾਂ ਹਰ ਕੋਈ ਇਹ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ।

 

ਹਾਦਸੇ ਵਿਚ ਵਾਲ-ਵਾਲ ਬਚੀ ਵੈਲੇਂਟਾਈਨਾ ਨੇ ਕਿਹਾ, ਮੈਂ ਠੀਕ ਹਾਂ। ਭਗਵਾਨ ਦੀ ਧੰਨਵਾਦੀ ਹਾਂ। ਮੇਰਾ ਫਿਰ ਤੋਂ ਜਨਮ ਹੋਇਆ ਹੈ। ਕੋਈ ਫਿਕਰ ਦੀ ਗੱਲ ਨਹੀਂ ਹੈ। ਹਾਂ ਮੇਰੀ ਸੱਜੀ ਬਾਂਹ ਜ਼ਰੂਰ ਜ਼ਖਮੀ ਹੋਈ ਹੈ ਪਰ ਕੋਈ ਖਤਰੇ ਦੀ ਗੱਲ ਨਹੀਂ ਹੈ। ਮੇਰਾ ਸਿਰ, ਖੇਪੜੀ ਅਤੇ ਸਪਾਈਨ ਸਭ ਠੀਕ ਹੈ। ਹਾਦਸੇ ਤੋਂ ਬਾਅਦ ਮੇਰੇ ਚਾਹੁਣ ਵਾਲਿਆਂ ਦੇ ਕਈ ਸੰਦੇਸ਼ ਆਏ। ਇਸ ਲਈ ਮੈਂ ਸਭ ਨੂੰ ਦਿਲੋ ਧੰਨਵਾਦ ਕਰਨਾ ਚਾਹੁੰਦੀ ਹਾਂ।

PunjabKesari


Related News