ਏਸ਼ੇਜ਼ ਟੈਸਟ ਕਵਰ ਕਰ ਰਹੇ ਦੋ ਮੀਡੀਆ ਕਰਮਚਾਰੀ ਪਾਏ ਗਏ ਕੋਵਿਡ ਪਾਜ਼ੇਟਿਵ

Sunday, Dec 19, 2021 - 04:07 PM (IST)

ਸਪੋਰਟਸ ਡੈਸਕ- ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਦੂਜੇ ਏਸ਼ੇਜ਼ ਟੈਸਟ ਨੂੰ ਕਵਰ ਕਰ ਰਹੇ ਮੀਡੀਆ ਦੇ ਦੋ ਮੈਂਬਰ ਕੋਵਿਡ-19 ਟੈਸਟ 'ਚ ਪਾਜ਼ੇਟਿਵ ਪਾਏ ਗਏ ਹਨ। ਏਬੀਸੀ.ਨੈੱਟ.ਏਯੂ ਦੇ ਮੁਤਾਬਕ ਐਡੀਲੇਡ ਓਵਲ 'ਚ ਦੂਜਾ ਏਸ਼ੇਜ਼ ਟੈਸਟ ਕਵਰ ਕਰ ਰਹੀ ਮੀਡੀਆ ਦੇ ਦੋ ਮੈਂਬਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਸਟੇਡੀਅਮ ਪ੍ਰਬੰਧਨ ਅਥਾਰਿਟੀ ਨੇ ਕਿਹਾ ਕਿ ਵਾਇਰਸ ਲਈ ਨਿਯਮਿਤ ਟੈਸਟ ਦੇ ਦੌਰਾਨ ਇਕ ਪ੍ਰਸਾਰਨ ਕਰਮਚਾਰੀ ਦਾ ਨਤੀਜਾ ਪਾਜ਼ੇਟਿਵ ਆਇਆ ਹੈ।

ਬਾਅਦ 'ਚ ਦੁਪਹਿਰ ਦੂਜਾ ਕੋਵਿਡ-19 ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ ਜੋ ਮੀਡੀਆ ਕਰਮਚਾਰੀਆਂ ਵਿਚਾਲੇ ਸੀ। ਸਟੇਡੀਅਮ ਪ੍ਰਬੰਧਨ ਅਥਾਰਿਟੀ ਨੇ ਕਿਹਾ ਕਿ ਛੇਵੇਂ ਦਿਨ ਦੇ ਨਿਯਮਿਤ ਟੈਸਟ ਦੇ ਦੌਰਾਨ ਵਿਦੇਸ਼ੀ ਮੀਡੀਆ ਦੇ ਦੂਜੇ ਮੈਂਬਰ ਦਾ ਕੋਵਿਡ ਨਤੀਜਾ ਪਾਜ਼ੇਟਿਵ ਆਇਆ ਹੈ। ਇਹ ਵਿਅਕਤੀ ਵੈਸਟਰਨ ਸਟੈਂਡ 'ਚ ਮੀਡੀਆ ਸੈਂਟਰ 'ਚ ਕੰਮ ਕਰ ਰਿਹਾ ਸੀ। ਉਹ ਅਤੇ ਉਸ ਦੇ ਕਰੀਬੀ ਸੰਪਰਕ 'ਚ ਆਏ ਲੋਕ ਅੱਜ ਸਟੇਡੀਅਮ 'ਚ ਨਹੀਂ ਆਏ। 'ਏਬੀਸੀ ਗ੍ਰੈਂਡਸਟੈਂਡ' ਟੀਮ ਨੂੰ ਕਿਹਾ ਗਿਆ ਹੈ ਕਿ ਉਹ ਮੈਦਾਨ 'ਤੇ ਉਦੋਂ ਤਕ ਪ੍ਰਸਾਰਨ ਨਹੀਂ ਕਰ ਸਕਦੇ ਜਦੋਂ ਤਕ ਉਨ੍ਹਾਂ ਨੂੰ ਦੱਖਣੀ ਆਸਟਰੇਲੀਆ ਸਿਹਤ ਵਿਭਾਗ ਤੇ ਓਵਲ ਪ੍ਰਬੰਧਨ ਤੋਂ ਮਨਜ਼ੂਰੀ ਨਹੀਂ ਮਿਲ ਜਾਂਦੀ ਪਰ ਦੂਰਲੇ ਸਥਾਨ ਤੋਂ ਅੱਜ ਦੇ ਖੇਡ ਦਾ ਪ੍ਰਸਾਰਨ ਜਾਰੀ ਰੱਖ ਸਕਣਗੇ।


Tarsem Singh

Content Editor

Related News