ਮਹਿਲਾ ਇੰਡੀਆ ਓਪਨ ''ਚ ਤਵੇਸਾ ਸਰਵਸ੍ਰੇਸ਼ਠ ਭਾਰਤੀ
Sunday, Oct 21, 2018 - 10:57 AM (IST)

ਗੁਰੂਗ੍ਰਾਮ— ਗੋਲਫਰ ਤਵੇਸਾ ਮਲਿਕ ਸ਼ਨੀਵਾਰ ਨੂੰ ਇੱਥੇ ਹੀਰੋ ਇੰਡੀਅਨ ਓਪਨ ਦੇ ਤੀਜੇ ਦੌਰ 'ਚ ਇਕ ਓਵਰ 73 ਦਾ ਕਾਰਡ ਖੇਡ ਕੇ ਸੰਯੁਕਤ 11ਵੇਂ ਸਥਾਨ ਦੇ ਨਾਲ ਸਰਵਸ੍ਰੇਸ਼ਠ ਭਾਰਤੀ ਖਿਡਾਰਨ ਹੈ। ਤਵੇਸਾ ਸ਼ਨੀਵਾਰ ਨੂੰ ਸਤਵੇਂ ਸਥਾਨ 'ਤੇ ਸੀ ਪਰ ਤੀਜੇ ਦੌਰ ਦੇ ਬਾਅਦ ਇਵਨ ਪਾਰ 216 ਦੇ ਸਕੋਰ ਦੇ ਨਾਲ ਉਹ ਸੰਯੁਕਤ ਰੂਪ ਨਾਲ 11ਵੇਂ ਸਥਾਨ 'ਤੇ ਖਿਸਕ ਗਈ। ਸ਼ੁੱਕਰਵਾਰ ਨੂੰ ਉਹ ਸੰਯੁਕਤ ਤੌਰ 'ਤੇ ਸਤਵੇਂ ਸਥਾਨ 'ਤੇ ਸੀ।
ਸ਼ੁੱਕਰਵਾਰ ਦੇ ਸਕੋਰ ਬੋਰਡ 'ਚ ਚੋਟੀ 'ਤੇ ਰਹੀ ਆਸਟਰੇਲੀਆਈ ਗੋਲਫਰ ਕ੍ਰਿਸਟੀਨ ਵੋਲਫ ਸੰਯੁਕਤ ਤੌਰ 'ਤੇ ਚੌਥੇ ਸਥਾਨ 'ਤੇ ਖਿਸਕ ਗਈ ਜਦਕਿ ਬੇਕੀ ਮਾਰਗਨ (68), ਨਿਕੋਲ ਗ੍ਰੋਚ ਲਾਰਸਨ (69) ਅਤੇ ਐਲੇਨੋਰ ਗਿਵੇਨ (70) ਸੰਯੁਕਤ ਤੌਰ 'ਤੇ ਪਹਿਲੇ ਸਥਾਨ 'ਤੇ ਪਹੁੰਚ ਗਈਆਂ ਹਨ। ਤੀਜੇ ਦੌਰ ਦੇ ਬਾਅਦ ਇਨ੍ਹਾਂ ਤਿੰਨਾਂ ਗੋਲਫਰਾਂ ਦਾ ਸਕੋਰ ਚਾਰ ਅੰਡਰ 212 ਹੈ। ਕ੍ਰਿਸਟੀਨ ਦਾ ਕੁਲ ਸਕੋਰ 213 ਹੈ।
ਹੋਰਨਾਂ ਭਾਰਤੀਆਂ 'ਚ ਗੌਰਿਕਾ ਬਿਸ਼ਨੋਈ (72) ਅਤੇ ਰਿਧੀਮਾ ਦਿਲਾਵੜੀ (71) ਇਕ ਓਵਰ ਦੇ ਸਕੋਰ ਦੇ ਨਾਲ ਸੰਯੁਕਤ 19ਵੇਂ ਸਥਾਨ 'ਤੇ ਹਨ। ਵਾਣੀ ਕਪੂਰ ਅਤੇ ਆਸਥਾ ਮਜੂਮਦਾਰ ਦੋਹਾਂ ਨੇ ਇਕੋ ਤਰ੍ਹਾਂ 2 ਅੰਡਰ 70 ਦਾ ਕਾਰਡ ਖੇਡਿਆ ਅਤੇ ਦੋਵੇਂ ਚਾਰ ਓਵਰ 220 ਦੇ ਸਕੋਰ ਦੇ ਨਾਲ ਸੰਯੁਕਤ 31ਵੇਂ ਸਥਾਨ 'ਤੇ ਹਨ। ਦੀਕਸਾ ਡਾਗਰ (73), ਸਿਫਤ ਸਾਗੂ (73) ਅਤੇ ਪ੍ਰਣਵੀ ਉਰਸ (74) ਸੰਯੁਕਤ ਤੌਰ 'ਤੇ 51ਵੇਂ ਸਥਾਨ 'ਤੇ ਹਨ।