ਚਿਨੱਪਾ ਦੀ ਬੜ੍ਹਤ ਬਰਕਰਾਰ

Thursday, May 16, 2019 - 11:42 AM (IST)

ਚਿਨੱਪਾ ਦੀ ਬੜ੍ਹਤ ਬਰਕਰਾਰ

ਚੰਡੀਗੜ੍ਹ— ਬੈਂਗਲੁਰੂ ਦੀ ਤ੍ਰਿਸ਼ੂਲ ਚਿਨੱਪਾ ਨੇ ਟਾਟਾ ਸਟੀਲ ਪੀ.ਜੀ.ਟੀ.ਆਈ. ਪਲੇਅਰਸ ਗੋਲਫ ਚੈਂਪੀਅਨਸ਼ਿਪ ਦੇ ਦੂਜੇ ਦਿਨ ਵੀ ਆਪਣੀ ਬੜ੍ਹਤ ਬਰਕਰਾਰ ਰੱਖੀ ਪਰ ਉਹ ਨੋਏਡਾ ਦੇ ਸੁਧੀਰ ਸ਼ਰਮਾ ਸਨ ਜਿਨ੍ਹਾਂ ਨੇ ਅੱਠ ਅੰਡਰ 64 ਦਾ ਕਾਰਡ ਖੇਡ ਕੇ ਦੂਜੇ ਦਿਨ 'ਚ ਖਾਸ ਪ੍ਰਭਾਵ ਛੱਡਿਆ। ਸੁਧੀਰ ਨੇ ਇਸ ਪ੍ਰਦਰਸ਼ਨ ਨਾਲ ਚੰਡੀਗੜ੍ਹ ਗੋਲਫ ਕੋਰਸ 'ਚ ਨਵਾਂ ਰਿਕਾਰਡ ਵੀ ਬਣਾਇਆ। ਇਸ ਨਾਲ ਉਹ 44ਵੇਂ ਸਥਾਨ ਤੋਂ ਸੰਯੁਕਤ ਚੌਥੇ ਸਥਾਨ 'ਤੇ ਪਹੁੰਚ ਗਏ। ਇਸ ਤੋਂ ਪਹਿਲਾਂ ਦਾ ਕੋਰਸ ਰਿਕਾਰਡ 65 ਦਾ ਸੀ ਜੋ 2006 'ਚ ਮੁਕੇਸ਼ ਕੁਮਾਰ ਨੇ ਬਣਾਇਆ ਸੀ। ਚਿਨੱਪਾ ਨੇ ਤਿੰਨ ਅੰਡਰ 69 ਦਾ ਸਕੋਰ ਬਣਾਇਆ ਜਿਸ ਨਾਲ ਉਹ 10 ਅੰਡਰ 134 ਦੇ ਕੁਲ ਸਕੋਰ ਦੇ ਨਾਲ ਇਕ ਸ਼ਾਟ ਦੀ ਬੜ੍ਹਤ 'ਤੇ ਹਨ। ਪਟਨਾ ਦੇ ਅਮਨ ਰਾਜ ਅਤੇ ਬੰਗਲਾਦੇਸ਼ ਦੇ ਮੁਹੰਮਦ ਦੁਲਾਲ ਹੁਸੈਨ ਨੌ ਅੰਡਰ 135 ਦੇ ਨਾਲ ਸੰਯੁਕਤ ਦੂਜੇ ਸਥਾਨ 'ਤੇ ਹਨ।


author

Tarsem Singh

Content Editor

Related News