ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟ੍ਰਾਇਲ 13 ਮਾਰਚ ਨੂੰ

Monday, Mar 11, 2024 - 11:08 PM (IST)

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟ੍ਰਾਇਲ 13 ਮਾਰਚ ਨੂੰ

ਚੰਡੀਗੜ੍ਹ - ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਵੇਟਲਿਫਟਿੰਗ (ਪੁਰਸ਼ ਤੇ ਮਹਿਲਾ), ਪਾਵਰਲਿਫਟਿੰਗ (ਪੁਰਸ਼ ਤੇ ਮਹਿਲਾ) ਅਤੇ ਬੈਸਟ ਫਿਜ਼ੀਕ (ਪੁਰਸ਼) ਟੂਰਨਾਮੈਂਟ 18 ਤੋਂ 22 ਮਾਰਚ 2024 ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਦੀਆਂ ਵੇਟਲਿਫਟਿੰਗ (ਪੁਰਸ਼ ਤੇ ਮਹਿਲਾ), ਪਾਵਰਲਿਫਟਿੰਗ (ਪੁਰਸ਼ ਤੇ ਮਹਿਲਾ) ਅਤੇ ਬੈਸਟ ਫਿਜ਼ੀਕ (ਪੁਰਸ਼) ਟੀਮਾਂ ਦੀ ਚੋਣ ਲਈ ਟਰਾਇਲ 13 ਮਾਰਚ ਨੂੰ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਸਵੇਰੇ 10 ਵਜੇ ਲਏ ਜਾਣਗੇ।

ਇਹ ਵੀ ਪੜ੍ਹੋ- ਰਾਮ ਭਗਤਾਂ ਲਈ ਖੁਸ਼ਖਬਰੀ: ਹੁਣ ਘਰ ਬੈਠੇ ਰੋਜ਼ ਹੋਣਗੇ ਰਾਮਲੱਲਾ ਦੇ ਦਰਸ਼ਨ, ਪੜ੍ਹੋ ਪੂਰੀ ਖ਼ਬਰ

ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ ਕੇਂਦਰੀ ਪੁਲਸ ਸੰਸਥਾਵਾਂ/ ਪੁਲਸ/ ਆਰ.ਪੀ.ਐਫ/ ਸੀ.ਆਈ.ਐਸ.ਐਫ/ ਬੀ.ਐਸ.ਐਫ./ ਆਈ.ਟੀ.ਬੀ.ਪੀ. ਅਤੇ ਐਨ.ਐਸ.ਜੀ. ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ ਅੰਡਰਟੇਕਿੰਗ/ ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ/ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ 'ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ, ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ 'ਤੇ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Inder Prajapati

Content Editor

Related News