ਪੰਜਾਬ ਦੀ ਕ੍ਰਿਕਟ ਟੀਮ ਦੀ ਚੋਣ ਲਈ ਟ੍ਰਾਇਲ ਕੱਲ

Thursday, Mar 12, 2020 - 02:09 AM (IST)

ਪੰਜਾਬ ਦੀ ਕ੍ਰਿਕਟ ਟੀਮ ਦੀ ਚੋਣ ਲਈ ਟ੍ਰਾਇਲ ਕੱਲ

ਚੰਡੀਗੜ੍ਹ (ਰਮਨਜੀਤ)- ਸੈਂਟਰਲ ਸਿਵਲ ਸਰਵਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਆਲ ਇੰਡੀਆ ਸਿਵਲ ਸਰਵਸਿਜ਼ ਕ੍ਰਿਕਟ ਟੂਰਨਾਮੈਂਟ 19 ਤੋਂ 24 ਮਾਰਚ 2020 ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਦੇ ਖੇਡ ਵਿਭਾਗ ਦੇ ਡਾਇਰੈਕਟਰ ਸੰਜੇ ਪੋਪਲੀ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਭਾਗ ਲੈਣ ਵਾਲੀ ਪੰਜਾਬ ਦੀ ਕ੍ਰਿਕਟ ਟੀਮ ਦੀ ਚੋਣ ਕਰਨ ਲਈ 13 ਮਾਰਚ ਨੂੰ ਪ੍ਰੈਕਟਿਸ ਗਰਾਊਂਡ, ਪੀ. ਸੀ. ਏ. ਸਟੇਡੀਅਮ ਵਿਖੇ ਸਵੇਰੇ 10 ਵਜੇ ਚੋਣ ਟ੍ਰਾਇਲ ਕਰਵਾਇਆ ਜਾ ਰਿਹਾ ਹੈ।
ਚਾਹਵਾਨ ਖਿਡਾਰੀ/ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ-ਆਪਣੇ ਵਿਭਾਗਾਂ ਪਾਸੋਂ ਇਸ ਟੂਰਨਾਮੈਂਟ 'ਚ ਭਾਗ ਲੈਣ ਲਈ ਐੱਨ. ਓ. ਸੀ. ਪ੍ਰਾਪਤ ਕਰ ਕੇ ਟ੍ਰਾਈਲਾਂ 'ਚ ਭਾਗ ਲੈ ਸਕਦੇ ਹਨ।


author

Gurdeep Singh

Content Editor

Related News