ਨਿਊਜ਼ੀਲੈਂਡ ਨੂੰ ਵੱਡਾ ਝਟਕਾ, ਸੱਟ ਲੱਗਣ ਕਾਰਨ ਇਹ ਗੇਂਦਬਾਜ਼ ਤੀਜੇ ਟੈਸਟ 'ਚੋ ਹੋਇਆ ਬਾਹਰ

12/28/2019 5:13:46 PM

ਸਪੋਰਟਸ ਡੈਸਕ— ਨਿਊਜੀਲੈਂਡ ਦੇ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਦੇ ਹੱਥ 'ਚ ਸ਼ਨੀਵਾਰ ਨੂੰ ਫਰੈਕਚਰ ਹੋ ਗਿਆ, ਜਿਸ ਦੇ ਨਾਲ ਉਹ ਆਸਟਰੇਲੀਆ ਖਿਲਾਫ ਤੀਜੇ ਟੈਸਟ 'ਚ ਨਹੀਂ ਖੇਡ ਸਕੇਗਾ। ਇਹ ਨਿਊਜ਼ੀਲੈਂਡ ਦੀ ਟੀਮ ਲਈ ਵੱਡਾ ਝਟਕਾ ਹੈ, ਹਾਲਾਂਕਿ ਇਸ ਹੱਥ ਨਾਲ ਉਹ ਗੇਂਦਬਾਜ਼ੀ ਨਹੀਂ ਕਰਦੇ। ਇਸ ਖ਼ੁਰਾਂਟ ਖਿਡਾਰੀ ਨੇ ਹਾਲ 'ਚ ਸੱਟ ਤੋਂ ਵਾਪਸੀ ਕੀਤੀ ਸੀ। ਦੂਜੇ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਦੇ ਅਖੀਰ 'ਚ ਬੱਲੇਬਾਜ਼ੀ ਦੌਰਾਨ ਮਿਸ਼ੇਲ ਸਟਾਰਕ ਦੀ ਬਾਊਂਸਰ ਗੇਂਦ ਉਨ੍ਹਾਂ ਦੇ ਦਸਤਾਨੇ 'ਤੇ ਆ ਲੱਗੀ। PunjabKesariਇਸ ਦੇ ਲਈ ਉਸ ਨੂੰ ਫੌਰਨ ਇਲਾਜ ਕਰਾਉਣਾ ਪਿਆ ਪਰ ਉਨ੍ਹਾਂ ਨੇ ਆਸਟਰੇਲੀਆ ਦੀ ਦੂਜੀ ਪਾਰੀ ਦੇ ਦੌਰਾਨ ਗੇਂਦਬਾਜ਼ੀ ਕੀਤੀ। ਟੀਮ ਦੇ ਪ੍ਰਵਕਤਾ ਨੇ ਕਿਹਾ, ''ਟਰੇਂਟ ਬੋਲਟ ਦੂਜੇ ਟੈਸਟ ਤੋਂ ਬਾਅਦ ਨਿਊਜ਼ੀਲੈਂਡ ਪਰਤ ਜਾਣਗੇ। ਉਨ੍ਹਾਂ ਦੇ ਸੱਜੇ ਪਾਸੇ ਹੱਥ 'ਚ ਫਰੈਕਚਰ ਹੋ ਗਿਆ ਹੈ। ਉਨ੍ਹਾਂ ਨੂੰ ਰਿਹੈਬੀਲਿਟੇਸ਼ਨ ਲਈ ਕਰੀਬ ਚਾਰ ਹਫਤੇ ਲੱਗਣਗੇ। ਛੇਤੀ ਹੀ ਉਨ੍ਹਾਂ ਦੀ ਜਗ੍ਹਾ ਖਿਡਾਰੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।PunjabKesari


Related News