ਇੰਗਲੈਂਡ ਖਿਲਾਫ਼ ਮਿਲੀ ਜਿੱਤ WTC ਫ਼ਾਈਨਲ ਲਈ ਮਾਇਨੇ ਨਹੀਂ ਰੱਖਦੀ : ਟ੍ਰੇਂਟ ਬੋਲਟ

06/15/2021 6:00:01 PM

ਸਾਊਥੰਪਟਨ— ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦਾ ਮੰਨਣਾ ਹੈ ਕਿ ਭਾਰਤ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (WTC)  ਫ਼ਾਈਨਲ ’ਚ ਇੰਗਲੈਂਡ ’ਤੇ ਮਿਲੀ ਜਿੱਤ ਮਾਇਨੇ ਨਹੀਂ ਰੱਖੇਗੀ। ਨਿਊਜ਼ੀਲੈਂਡ ਦੀ ਟੀਮ 18 ਜੂਨ ਤੋਂ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਲਈ ਮੰਗਲਵਾਰ ਨੂੰ ਇੱਥੇ ਪਹੁੰਚ ਗਈ। ਇਸ ਤੋਂ ਪਹਿਲਾਂ ਉਸ ਨੇ ਦੂਜੇ ਟੈਸਟ ’ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ਜਿੱਤੀ। ਦੂਜੇ ਟੈਸਟ ’ਚ 6 ਵਿਕਟ ਲੈਣ ਵਾਲੇ ਬੋਲਟ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਇਹ ਬਹੁਤ ਮਾਇਨੇ ਰੱਖਦਾ ਹੈ। ਚੰਗੀ ਤਿਆਰੀ ਹਰ ਕਿਸੇ ਲਈ ਚੰਗੀ ਹੁੰਦੀ ਹੈ। ਬੋਲਟ ਪਹਿਲਾ ਟੈਸਟ ਨਹੀਂ ਖੇਡ ਸਕੇ ਸਨ।

PunjabKesariਬੋਲਟ ਨੇ ਕਿਹਾ ਕਿ ਮੈਨੂੰ ਇਸ ਹਫ਼ਤੇ ਖੇਡਣ ਦਾ ਬੇਤਾਬੀ ਨਾਲ ਇੰਤਜ਼ਾਰ ਹੈ। ਉਮੀਦ ਹੈ ਕਿ ਅਸੀਂ ਲੈਅ ਕਾਇਮ ਰੱਖ ਸਕਾਂਗੇ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਾਰਨ ਸਾਰੇ ਖਿਡਾਰੀ ਇਕ ਦੂਜੇ ਨੂੰ ਜਾਣਦੇ ਹਨ ਤਾਂ ਥੋੜ੍ਹਾ ਬਹੁਤ ਹਾਸਾ-ਮਜ਼ਾਕ ਤੇ ਥੋੜ੍ਹੀ ਬਹੁਤ ਜ਼ੁਬਾਨੀ ਜੰਗ ਵੀ ਦੇਖਣ ਨੂੰ ਮਿਲੇਗੀ। ਬੋਲਟ ਆਈ. ਪੀ. ਐੱਲ. ’ਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਲਈ ਖੇਡਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ।


Tarsem Singh

Content Editor

Related News