ਦਰਸ਼ਕਾ ਦੇ ਬਿਨਾ ਹੋਵੇਗਾ ਟ੍ਰੈਵਲਰਜ਼ ਚੈਂਪੀਅਨਸ਼ਿਪ ਗੋਲਫ ਚੈਂਪੀਅਨਸ਼ਿਪ ਦਾ ਆਯੋਜਨ

Monday, Jun 22, 2020 - 10:20 PM (IST)

ਦਰਸ਼ਕਾ ਦੇ ਬਿਨਾ ਹੋਵੇਗਾ ਟ੍ਰੈਵਲਰਜ਼ ਚੈਂਪੀਅਨਸ਼ਿਪ ਗੋਲਫ ਚੈਂਪੀਅਨਸ਼ਿਪ ਦਾ ਆਯੋਜਨ

ਕ੍ਰੋਮਵੇਲ (ਅਮਰੀਕਾ)- ਗੋਲਫ ਦੇ ਵੱਕਾਰੀ ਟੂਰਨਮੈਂਟ ਟ੍ਰੈਵਲਰਜ਼ ਕੱਪ 'ਚ ਦੁਨੀਆ ਦੇ ਚੋਟੀ ਦੇ ਖਿਡਾਰੀ ਹਿੱਸਾ ਲੈਣਗੇ ਪਰ ਕੋਵਿਡ-19 ਮਹਾਮਾਰੀ ਦੇ ਕਾਰਨ ਇਸ ਸਾਲ ਇਸਦਾ ਆਯੋਜਨ ਦਰਸ਼ਕਾਂ ਦੇ ਬਿਨਾ ਹੋਵੇਗਾ। ਟੂਰਨਾਮੈਂਟ ਦੇ ਡਾਇਰੈਕਟਰ ਨਾਥਨ ਗਰੂਬ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜੂਮ ਵਾਲ (ਵੱਡੇ ਸਕ੍ਰੀਨ 'ਤੇ ਆਨਲਾਈਨ ਤਰੀਕੇ ਨਾਲ) 'ਤੇ 5000 ਤੋਂ ਜ਼ਿਆਦਾ ਪ੍ਰਸ਼ੰਸਕ ਹੋਣ ਪਰ ਤਕਨੀਕੀ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਸੰਭਵ ਨਹੀਂ ਹੈ। ਆਯੋਜਕਾਂ ਨੇ ਇਸ ਗੱਲ 'ਤੇ ਵੀ ਵਿਚਾਰ ਕੀਤਾ ਹੈ ਕਿ ਵੀ. ਆਈ. ਪੀ. ਬਾਕਸ ਰੱਖਿਆ ਜਾਵੇਗਾ ਜਿੱਥੇ ਸੀਮਿਤ ਗਿਣਤੀ 'ਚ ਪ੍ਰਸ਼ੰਸਕ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਖੇਡ ਨੂੰ ਵੇਖ ਸਕਣ।
ਗਰੂਬ ਨੇ ਕਿਹਾ ਕਿ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਦਰਸ਼ਕਾਂ ਦੇ ਬਿਨਾ ਖੇਡਿਆ ਜਾਵੇ। ਦਰਸ਼ਕ ਟੈਲੀਵਿਜ਼ਨ 'ਤੇ ਇਸਦਾ ਅਨੰਦ ਲੈ ਸਕਣਗੇ। ਵਿਸ਼ਵ ਰੈਂਕਿੰਗ 'ਚ ਚੋਟੀ ਪੰਜ ਗੋਲਫਰ ਰੋਰੀ ਮੈਕਲਰਾਏ, ਜਾਨ ਰਹਿਮ, ਜਸਟਿਨ ਥਾਮਸ, ਬਰੂਕਸ ਕੋਪਕਾ ਤੇ ਡਸਟਿਨ ਜਾਨਸਨ ਇਸ 'ਚ ਹਿੱਸਾ ਲੈ ਰਹੇ ਹਨ।


author

Gurdeep Singh

Content Editor

Related News