ਗਰਭਵਤੀ ਹਥਿਨੀ ਦੀ ਦਰਦਨਾਕ ਮੌਤ, ਵਿਰਾਟ ਨੇ ਕੀਤਾ ਟਵੀਟ

Thursday, Jun 04, 2020 - 01:44 AM (IST)

ਨਵੀਂ ਦਿੱਲੀ- ਦੱਖਣੀ ਸੂਬਾ ਕੇਰਲਾ 'ਚ ਮਨੁੱਖਤਾ ਤੇ ਜਾਨਵਰਾਂ ਵਿਚਾਲੇ ਟਕਰਾਅ 'ਚ ਮਨੁੱਖਤਾ ਦੇ ਪਤਨ ਦੀ ਇੱਕ ਹੋਰ ਕਹਾਣੀ ਵੇਖੀ ਗਈ। ਸ਼ਰਾਰਤੀ ਅਨਸਰਾਂ ਵੱਲੋਂ ਵਿਸਫੋਟਕ ਭਰੇ ਅਨਾਨਾਸ ਨੂੰ ਗਰਭਵਤੀ ਹਥਿਨੀ ਅੱਗੇ ਸੁੱਟਿਆ ਗਿਆ ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਬੇਰਹਿਮੀ 'ਤੇ ਪੂਰਾ ਦੇਸ਼ ਸੋਗ ਕਰ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਕੜੀ 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਵਿਰਾਟ ਇਕੱਲਾ ਹੀ ਨਹੀਂ ਹੈ ਜਿਸ ਨੇ ਬੇਹਿਸਾਬ ਜਾਨਵਰਾਂ 'ਤੇ ਮਨੁੱਖੀ ਜ਼ੁਲਮ ਦੀ ਇਸ ਭਿਆਨਕ ਕਹਾਣੀ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਬੱਲੇਬਾਜ਼ ਸੁਰੇਸ਼ ਰੈਨਾ, ਜੋ ਕਿਸੇ ਸਮੇਂ ਭਾਰਤੀ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਵਜੋਂ ਜਾਣੇ ਜਾਂਦੇ ਸਨ ਤੇ ਇੱਕ ਵਿਸ਼ੇਸ਼ ਤਸਵੀਰ ਦੇ ਜ਼ਰੀਏ ਆਪਣਾ ਦੁੱਖ ਪ੍ਰਗਟ ਕੀਤਾ ਹੈ।


ਤੁਹਾਨੂੰ ਦੱਸ ਦੇਈਏ ਕੇ ਇਹ ਘਟਨਾ ਪਿਛਲੇ ਹਫਤੇ ਦੀ ਹੈ। ਜਿੱਥੇ ਇੱਕ ਹਥਿਨੀ ਭੋਜਨ ਦੀ ਭਾਲ ਵਿੱਚ ਮੱਲਾਪੁਰਮ ਜ਼ਿਲ੍ਹੇ 'ਚ ਸ਼ਹਿਰ ਵੱਲ ਆ ਗਈ ਸੀ। ਕੁਝ ਲੋਕਾਂ ਨੇ ਇਸ ਨੂੰ ਫਲ ਦੇ ਅੰਦਰ ਪਟਾਕੇ ਲੁਕੋ ਕੇ ਖਵਾ ਦਿੱਤੇ। ਜਿਵੇਂ ਹੀ ਹਥਿਨੀ ਨੇ ਇਸ ਨੂੰ ਖਾਣ ਦੀ ਕੋਸ਼ਿਸ਼ ਕੀਤੀ, ਉਸਦੇ ਮੂੰਹ ਦੇ ਅੰਦਰ ਧਮਾਕਾ ਹੋਇਆ। ਉਹ ਦਰਦ ਨਾਲ ਬੁਰੀ ਤਰ੍ਹਾਂ ਤੜਫਨ ਲੱਗੀ। ਧਮਾਕੇ ਕਾਰਨ ਉਸਦੇ ਮੂੰਹ ਦੇ ਅੰਦਰ ਬਹੁਤ ਸਾਰੀਆਂ ਸੱਟਾਂ ਲੱਗੀਆਂ। ਇਸ ਦੇ ਬਾਵਜੂਦ ਉਸ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਕਿਸੇ ਤੇ ਵੀ ਹਮਲਾ ਨਹੀਂ ਕੀਤਾ। ਨਾ ਹੀ ਕੋਈ ਘਰ ਤੋੜਿਆ। ਜਦੋਂ ਦਰਦ ਖਤਮ ਨਹੀਂ ਹੋਇਆ, ਉਸਨੇ ਆਪਣੀ ਸੁੰਡ ਨੂੰ ਨਦੀ ਵਿੱਚ ਪਾ ਕੇ ਕੁਝ ਆਰਾਮ ਕਰਨ ਦੀ ਕੋਸ਼ਿਸ਼ ਕੀਤੀ। ਜੰਗਲਾਤ ਵਿਭਾਗ ਦੇ ਕਰਮਚਾਰੀ ਵੀ ਉਸ ਨੂੰ ਬਚਾਉਣ ਪਹੁੰਚੇ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। 27 ਮਈ ਦੀ ਸ਼ਾਮ ਨੂੰ, ਹਾਥਿਨੀ ਨੇ ਪਾਣੀ ਵਿੱਚ ਖੜੇ-ਖੜੇ ਆਪਣੀ ਜਾਨ ਦੇ ਦਿੱਤੀ।


Gurdeep Singh

Content Editor

Related News