ਟੋਟੇਨਹੈਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਐਵਰਟਨ ਨੂੰ 2-0 ਨਾਲ ਹਰਾਇਆ

Sunday, Oct 16, 2022 - 07:14 PM (IST)

ਟੋਟੇਨਹੈਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਐਵਰਟਨ ਨੂੰ 2-0 ਨਾਲ ਹਰਾਇਆ

ਮੈਨਚੈਸਟਰ, (ਏਜੰਸੀ) : ਟੋਟੇਨਹੈਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਵਰਟਨ ਨੂੰ 2-0 ਨਾਲ ਹਰਾਇਆ ਤੇ ਇਸ ਤਰ੍ਹਾਂ ਨਾਲ ਇੰਗਲਿਸ਼ ਪ੍ਰੀਮੀਅਰ ਲੀਗ (ਈ.ਪੀ.ਐੱਲ.) ਫੁੱਟਬਾਲ ਪ੍ਰਤੀਯੋਗਿਤਾ 'ਚ 1963 ਦੇ ਬਾਅਦ ਪਹਿਲੇ 10 ਮੈਚਾਂ ਆਪਣਾ ਸਰਵਸ੍ਰੇਸ਼ਠ ਨਤੀਜਾ ਹਾਸਲ ਕੀਤਾ। ਇਸ ਜਿੱਤ ਨਾਲ ਟੋਟੇਨਹੈਮ ਦੇ 23 ਅੰਕ ਹੋ ਗਏ ਹਨ ਅਤੇ ਉਸ ਨੇ ਦੂਜੇ ਸਥਾਨ 'ਤੇ ਕਾਬਜ਼ ਮੈਨਚੈਸਟਰ ਸਿਟੀ ਨਾਲ ਬਰਾਬਰੀ ਕਰ ਲਈ ਹੈ। 

1963 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਟੋਟਨਹੈਮ ਦੇ ਪਹਿਲੇ 10 ਮੈਚਾਂ ਤੋਂ ਬਾਅਦ ਇੰਨੇ ਅੰਕ ਹੋਏ ਹਨ। ਐਵਰਟਨ ਦੇ ਖਿਲਾਫ ਪਹਿਲਾ ਹਾਫ ਗੋਲ ਰਹਿਤ ਹੋਣ ਤੋਂ ਬਾਅਦ ਹੈਰੀ ਕੇਨ ਨੇ 59ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਟੋਟੇਨਹੈਮ ਨੂੰ ਬੜ੍ਹਤ ਦਿਵਾਈ। ਏਵਰਟਨ ਖ਼ਿਲਾਫ਼ ਪਿਛਲੇ 11 ਮੈਚਾਂ ਵਿੱਚ ਕੇਨ ਦਾ ਇਹ 14ਵਾਂ ਗੋਲ ਸੀ। ਟੋਟੇਨਹੈਮ ਲਈ ਪੀਅਰੇ-ਐਮਿਲ ਹਾਜਬਰਗ ਨੇ 86ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਹੋਰ ਮੈਚਾਂ ਵਿੱਚ, ਲੀਸੇਸਟਰ ਨੇ ਕ੍ਰਿਸਟਲ ਪੈਲੇਸ ਨੂੰ ਗੋਲ ਰਹਿਤ ਰੱਖਿਆ ਜਦੋਂਕਿ ਫੁਲਹਮ ਨੇ ਬੋਰਨਮਾਊਥ ਨਾਲ 2-2 ਨਾਲ ਡਰਾਅ ਕੀਤਾ। ਇਸ ਦੌਰਾਨ ਨਾਟਿੰਘਮ ਫੋਰੈਸਟ ਵਾਲਵਰਹੈਂਪਟਨ ਵਾਂਡਰਰਸ ਤੋਂ 1-0 ਨਾਲ ਹਾਰ ਕੇ ਆਖਰੀ ਸਥਾਨ 'ਤੇ ਖਿਸਕ ਗਿਆ। 


author

Tarsem Singh

Content Editor

Related News