ਜਾਪਾਨ ਦੇ ਇਕ ਟਾਪ ਦੇ ਡਾਕਟਰ ਨੇ 2020 ਓਲੰਪਿਕ ''ਤੇ ਇਸ ਵੱਡੇ ਖਤਰੇ ਦੀ ਦਿੱਤੀ ਚਿਤਾਵਨੀ

09/13/2019 5:03:24 PM

ਸਪੋਰਟਸ ਡੈਸਕ— ਜਾਪਾਨ ਦੇ ਇਕ ਟਾਪ ਦੇ ਡਾਕਟਰ ਨੇ ਟੋਕੀਓ 'ਚ ਗਰਮੀ ਦੇ ਮੌਸਮ 'ਚ ਓਲੰਪਿਕ ਨੂੰ ਆਯੋਜਿਤ ਕਰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਖੇਡਾਂ ਦੇ ਦੌਰਾਨ ਲੂਹ ਲੱਗਣ ਦੀ ਸਮੱਸਿਆ 'ਸਭ ਤੋਂ ਵੱਡਾ ਖ਼ਤਰਾ ਹੋ ਸਕਦਾ ਹੈ। ਜਪਾਨ ਮੈਡੀਕਲ ਐਸੋਸੀਏਸ਼ਨ ਦੇ ਕਾਰਜਕਾਰੀ ਬੋਰਡ ਦੇ ਮੈਂਬਰ ਕਿਮਿਉਕਿ ਨਾਗਾਸ਼ਿਮਾ ਨੇ ਕਿਹਾ ਕਿ ਓਲੰਪਿਕ ਖੇਡਾਂ 'ਚ ਵੱਡੀ ਗਿਣਤੀ 'ਚ ਡਾਕਟਰਾਂ ਦੀ ਨਿਯੁਕਤੀ ਹੋਵੇਗੀ ਜਿਸ ਦੇ ਨਾਲ ਗਰਮੀ ਦੇ ਕਹਿਰ ਦਾ ਸਾਹਮਣਾ ਕਰਨ ਵਾਲੇ ਲੋਕਲ ਲੋਕਾਂ 'ਤੇ ਵੀ ਡਾਕਟਰੀ ਸਹੂਲਤ ਨਹੀਂ ਮਿਲਣ ਦਾ ਖ਼ਤਰਾ ਰਹੇਗਾ।

ਉਨ੍ਹਾਂ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਖੇਡ ਮੁਕਾਬਲਿਆ ਦਾ ਦਾ ਪ੍ਰਬੰਧ ਆਰਾਮਦਾਇਕ ਮੌਸਮ 'ਚ ਹੋਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਸਿਰਫ ਵਪਾਰ ਅਤੇ ਆਰਥਿਕ ਮੁੱਦੇ ਨੂੰ ਵੇਖਦੇ ਹੋਏ ਇਸ ਦਾ ਪ੍ਰਬੰਧ ਗਲਤ ਮੌਸਮ 'ਚ ਗਲਤ ਜਗ੍ਹਾ ਹੋਣਾ ਚਾਹੀਦਾ ਹੈ। ਮੈਡੀਕਲ ਐਸੋਸਿਏਸ਼ਨ 'ਚ ਖੇਡ ਗਤੀਵਿਧੀਆਂ ਨੂੰ ਵੇਖਣ ਵਾਲੀ ਇਕ ਡਾਕਟਰ ਨੇ ਦੱਸਿਆ ਟੋਕੀਓ 'ਚ ਗਰਮੀ ਦੇ ਮੌਸਮ 'ਚ ਉਸਮ ਜ਼ਿਆਦਾ ਹੁੰਦੀ ਹੈ ਅਤੇ ਅਜਿਹੇ 'ਚ ਖੁੱਲੇ 'ਚ ਖੇਡੀਆਂ ਜਾਣ ਵਾਲੀਆਂ ਖੇਡਾ ਅਤੇ ਦਰਸ਼ਕਾਂ ਲਈ ਹਾਲਤ ਠੀਕ ਨਹੀਂ ਰਹਿੰਦੇ।PunjabKesari
ਉਨ੍ਹਾਂ ਨੇ ਅੱਗੇ ਕਿਹਾ, 'ਜਾਪਾਨ 'ਚ ਗਰਮੀ 'ਚ ਸਿਰਫ ਤਾਪਮਾਨ ਜ਼ਿਆਦਾ ਨਹੀਂ ਰਹਿੰਦਾ ਸਗੋਂ ਹੁਮਸ ਵੀ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਦੂੱਜੇ ਦੇਸ਼ਾਂ ਦੀ ਤੁਲਣਾ 'ਚ ਇੱਥੇ ਬੀਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪਿਛਲੇ ਸਾਲ ਗਰਮੀ ਦੇ ਕਾਰਨ ਜਾਪਾਨ ਨੇ 93,000 ਲੋਕਾਂ ਨੂੰ ਐਮਰਜੈਂਸੀ ਡਾਕਟਰੀ ਸੇਵਾ ਦਾ ਸਹਾਰਾ ਲੈਣਾ ਪਿਆ ਸੀ ਜਿਸ 'ਚ 159 ਦੀ ਮੌਤ ਹੋ ਗਈ ਸੀ। ਗਰਮੀ ਤੋਂ ਬਚਣ ਲਈ 1964 ਦੇ ਓਲੰਪਿਕ ਖੇਡਾਂ ਦਾ ਪ੍ਰਬੰਧ ਅਕਤੂਬਰ 'ਚ ਕੀਤਾ ਗਿਆ ਸੀ। ਪਰ ਉਸ ਨੇ ਬੋਲੀ ਪ੍ਰਕਿਰਿਆ ਦੇ ਦੌਰਾਨ ਆਪਣੇ ਦਸਤਾਵੇਜ਼ 'ਚ 2020 ਓਲੰਪਿਕ ਲਈ 24 ਜੁਲਾਈ ਤੋਂ 9 ਅਗਸਤ ਤੱਕ ਦੇ ਮੌਸਮ ਨੂੰ ਖਿਡਾਰੀਆਂ ਲਈ ਬਿਹਤਰੀਨ ਦੱਸਿਆ ਸੀ।


Related News