ਤੂਰ ਅਤੇ ਚਿੱਤਰਾ ਕਰਣਗੇ 75 ਮੈਂਮਬਰੀ ਭਾਰਤੀ ਅਥਲੈਟਿਕਸ ਟੀਮ ਦੀ ਅਗੁਵਾਈ
Sunday, Dec 01, 2019 - 11:33 AM (IST)

ਸਪੋਰਟਸ ਡੈਸਕ— ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਾਟਪੁੱਟ ਥ੍ਰੋਅ ਐਥਲੀਟ ਤੇਜਿੰਦਰਪਾਲ ਸਿੰਘ ਤੂਰ ਅਤੇ ਦੋ ਵਾਰ ਦੀ ਏਸ਼ੀਆਈ 1500 ਮੀਟਰ ਚੈਂਪੀਅਨ ਪੀਯੂ ਚਿਤਰਾ 1 ਤੋਂ 10 ਦਸੰਬਰ ਤੱਕ ਨੇਪਾਲ ਦੇ ਕਾਠਮਾਂਡੂ 'ਚ ਹੋਣ ਵਾਲੇ ਦੱਖਣੀ ਏਸ਼ੀਆਈ ਖੇਡਾਂ (ਸੈਗ) 'ਚ 75 ਮੈਂਮਬਰੀ ਭਾਰਤੀ ਅਥਲੈਟਿਕਸ ਟੀਮ ਦੀ ਅਗੁਵਾਈ ਕਰਣਗੇ। ਟੀਮ 'ਚ ਟਾਪ ਦੇ ਖਿਡਾਰੀ ਅਤੇ ਕੁਝ ਨੌਜਵਾਨ ਹੁਨਰ ਮੌਜੂਦ ਹਨ। ਨਵੇਂ ਚਿਹਰਿਆਂ 'ਚ 200 ਮੀਟਰ ਦੇ ਸਪ੍ਰਿੰਟਰ ਨਾਲਾਬੋਥੂ ਸ਼ਾਨਮੁਘਾ ਸ਼੍ਰੀਨੀਵਾਸ ਅਤੇ ਵੀ ਸ਼ਸ਼ੀਕਾਂਤ ਸ਼ਾਮਲ ਹਨ। ਟੀਮ 'ਚ 1500 ਮੀਟਰ ਦੇ ਐਥਲੀਟ ਅਜੈ ਕੁਮਾਰ ਸਰੋਜ, ਭਾਲਾ ਸ਼ਿਵਪਾਲ ਸਿੰਘ ਅਤੇ 5000 ਮੀਟਰ ਅਤੇ 3000 ਮੀਟਰ ਸਟੀਪਲਚੇਜ ਈਵੈਂਟ 'ਚ ਭਾਗ ਲੈਣ ਵਾਲੀ ਪਾਰੂਲ ਚੌਧਰੀ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਹਨ।