ਟੋਕੀਓ ਪੈਰਾਲੰਪਿਕ : ਤਮਗ਼ੇ ਤੋਂ ਖੁੰਝੀ ਪਾਵਰਲਿਫਟਰ ਸਕੀਨਾ ਖ਼ਾਤੂਨ, ਫ਼ਾਈਨਲ ''ਚ 5ਵੇਂ ਸਥਾਨ ''ਤੇ ਰਹੀ

Friday, Aug 27, 2021 - 03:07 PM (IST)

ਟੋਕੀਓ ਪੈਰਾਲੰਪਿਕ : ਤਮਗ਼ੇ ਤੋਂ ਖੁੰਝੀ ਪਾਵਰਲਿਫਟਰ ਸਕੀਨਾ ਖ਼ਾਤੂਨ, ਫ਼ਾਈਨਲ ''ਚ 5ਵੇਂ ਸਥਾਨ ''ਤੇ ਰਹੀ

ਸਪੋਰਟਸ ਡੈਸਕ- ਭਾਰਤ ਦੀ ਸਕੀਨਾ ਖ਼ਾਤੂਨ ਸ਼ੁੱਕਰਵਾਰ ਨੂੰ ਟੋਕੀਓ ਪੈਰਾਲੰਪਿਕ ਮਹਿਲਾਵਾਂ ਦੀ 50 ਕਿਲੋਗ੍ਰਾਮ ਫ਼ਾਈਨਲ 'ਚ ਪੰਜਵੇਂ ਸਥਾਨ 'ਤੇ ਰਹੀ। ਕਾਮਨਵੈਲਥ ਗੇਮਜ਼ 'ਚ ਕਾਂਸੀ ਤਮਗ਼ਾ ਜਿੱਤਣ ਵਾਲੀ ਸਕੀਨਾ ਨੇ ਆਪਣੀ ਪਹਿਲੀ ਕੋਸ਼ਿਸ਼ 'ਚ 90 ਕਿਲੋ ਵਜ਼ਨ ਚੁੱਕਿਆ ਪਰ ਉਹ ਇਸ ਤੋਂ ਜ਼ਿਆਦਾ ਨਹੀਂ ਚੁੱਕ ਸਕੀ। ਲਿਹਾਜ਼ਾ ਭਾਰਤੀ ਪੈਰਾ ਪਾਵਰਲਿਫ਼ਟਰ ਤਮਗ਼ੇ ਤੋਂ ਖੁੰਝ ਗਈ। ਟੋਕੀਓ ਪੈਰਾਲੰਪਿਕ 'ਚ ਮਹਿਲਾਵਾਂ ਦੀ 50 ਕਿਲੋਗ੍ਰਾਮ ਪਾਵਰਲਿਫਟਿੰਗ ਫ਼ਾਈਨਲ 'ਚ ਚੀਨੀ ਪਾਵਰਲਿਫਟਰ ਹੂ ਦੰਡਨ ਨੇ 120 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਜਦਕਿ ਮਿਸਰ ਦੀ ਰਿਹੈਬ ਅਹਿਮਦ ਨੇ ਚਾਂਦੀ ਤਮਗ਼ਾ ਜਿੱਤਿਆ। ਗ੍ਰੇਟ ਬ੍ਰਿਟੇਨ ਦੀ ਓਲੀਵੀਆ ਬਰੂਮ ਨੇ ਕਾਂਸੀ ਤਮਗ਼ਾ ਜਿੱਤਿਆ। 


author

Tarsem Singh

Content Editor

Related News