ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਪਾਬੰਦੀਆਂ ਕਾਰਨ ਟੋਕੀਓ ਦੇ ਲੋਕਾਂ ’ਚ ਨਿਰਾਸ਼ਾ
Wednesday, Jul 21, 2021 - 07:25 PM (IST)
ਟੋਕੀਓ— ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਦੀ ਪੂਰਬਲੀ ਸ਼ਾਮ ’ਤੇ ਕੋਰੋਨਾ ਵਾਇਰਸ ਇਨਫ਼ੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਤੋਂ ਇੱਥੇ ਜਸ਼ਨ ਮਨਾਉਣ ਤੇ ਸ਼ਰਾਬ ਪੀਣ ਵਾਲਿਆਂ ’ਚ ਨਿਰਾਸ਼ਾ ਹੈ। ਜਾਪਾਨ ਦੇ ਸ਼ਹਿਰ ਦੇ ਰੈਸਟੋਰੈਂਟਸ ਤੇ ਬਾਰ ਨੂੰ ਰਾਤ ਅੱਠ ਵਜੇ ਤਕ ਬੰਦ ਕਰਨ ਲਈ ਕਿਹਾ ਗਿਆ ਹੈ। ਸਰਕਾਰ ਨੇ ਇਹ ਕਦਮ ਲੋਕਾਂ ਨੂੰ ਅਜਨਬੀਆਂ ਦੇ ਸੰਪਰਕ ’ਚ ਆਉਣ ਤੇ ਵਾਇਰਸ ਫ਼ੈਲਾਉਣ ਤੋਂ ਰੋਕਣ ਲਈ ਉਠਾਇਆ ਹੈ। ਇੱਥੇ ਐਮਰਜੈਂਸੀ ਦੀ ਸਥਿਤੀ ’ਚ ਵੀ ਇਹ ਕਦਮ ਹਾਲਾਂਕਿ ਬਹੁਤ ਕਾਰਗਰ ਨਹੀਂ ਰਹੇ ਹਨ ਤੇ ਲੋਕ ਖੁਲੀ ਜਗ੍ਹਾ ’ਤੇ ਸ਼ਰਾਬ ਪੀਣ ਲੱਗੇ ਹਨ।
ਰੀਅਲ ਅਸਟੇਟ ਉਦਯੋਗ ’ਚ ਕੰਮ ਕਰਨ ਵਾਲੀ 28 ਸਾਲਾ ਮੀਓ ਮਾਰੂਯਾਮਾ ਨੇ ਕਿਹਾ, ‘‘ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਸਰਕਾਰ ਓਲੰਪਿਕ ਆਯੋਜਨ ਤੋਂ ਪਿੱਛੇ ਹਟੀ ਪਰ ਬਿਨਾ ਕਿਸੇ ਮਨੋਵਿਗਿਆਨਕ ਸਬੂਤ ਦੇ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।’’ ਉਨ੍ਹਾਂ ਐਤਵਾਰ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰਾਂ ਲਈ 40 ਵਿਅਕਤੀ ਦੇ ਸਵਾਗਤ ਸਮਾਰੋਹ ਦਾ ਜ਼ਿਕਰ ਕੀਤਾ ਜਿਸ ’ਚ ਪ੍ਰਧਾਨਮੰਤਰੀ ਤੇ ਟੋਕੀਓ ਦੇ ਗਵਰਨਰ ਵੀ ਸ਼ਾਮਲ ਸਨ। ਉਨ੍ਹਾਂ ਕਿਹਾ, ‘‘ਅਜਿਹਾ ਨਹੀਂ ਹੈ ਕਿ ਅਸੀਂ ਨਿਯਮ ਤੋੜ ਰਹੇ ਹਾਂ, ਪਰ ਅਸੀਂ ਸਿਆਸਤਦਾਨਾਂ ਦੀ ਗੱਲਾਂ ਤੇ ਕਾਰਜਾਂ ਵਿਚਾਲੇ ਦਿਸ ਰਹੇ ਫ਼ਰਕ ਦੇ ਖ਼ਿਲਾਫ਼ ਹਾਂ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦਾ ਸਵਾਗਤ ਅਜਿਹੇ ਸਮੇਂ ’ਚ ਹੋਇਆ ਜਦੋਂ ਨਾਗਰਿਕਾਂ ਨੂੰ ਪਾਰਟੀਆਂ ’ਚ ਜਾਣ ਜਾਂ ਇੱਥੋਂ ਤਕ ਕਿ ਵਧੇਰੇ ਓਲੰਪਿਕ ਪ੍ਰੋਗਰਾਮਾਂ ’ਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। ਸਥਾਨਕ ਲੋਕ ਹਾਲਾਂਕਿ ਇਸ ਤੋਂ ਨਾਰਾਜ਼ ਹਨ।