ਓਲੰਪਿਕ ਦੀ ਸਭ ਤੋਂ ਨੌਜਵਾਨ ਸਕੇਟਬੋਰਡ ਕੋਕੋਨਾ ਹਿਰਾਕੀ
Wednesday, May 26, 2021 - 03:31 AM (IST)
ਸਪੋਰਟ ਡੈਸਕ- 12 ਸਾਲ ਦੀ ਕੋਕੋਨਾ ਹਿਰਾਕੀ ਨੇ ਆਗਾਮੀ ਟੋਕੀਓ ਓਲੰਪਿਕ ਖੇਡਾਂ ਦੇ ਡਿਊ ਟੂਰ ਇਵੈਂਟ ਵਿਚ 5ਵਾਂ ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਆਪਣੀ ਪ੍ਰਫਾਰਮੈਂਸ ਵਧੀਆ ਕਰਦੇ ਹੋਏ ਉਹ ਕੁਆਲੀਫਾਇੰਗ ਲਈ ਜ਼ਰੂਰੀ ਰੈਂਕਿੰਗ ਹਾਸਲ ਕਰਨ ਵਿਚ ਸਫਲ ਰਹੀ। ਹਿਰਾਕੀ ਨੇ ਉਲੰਪਿਕ ਵਿਚ ਹਿੱਸਾ ਲੈਣ 'ਤੇ ਕਿਹਾ ਹੈ ਕਿ ਮੈਂ ਹਮੇਸ਼ਾ ਦੀ ਤਰ੍ਹਾਂ ਇਸਦਾ ਮਜ਼ਾ ਲੈ ਰਹੀ ਹਾਂ। ਮੈਂ ਨਰਵਸ ਨਹੀਂ ਸੀ। ਹਿਰਾਕੀ ਇਸ ਦੇ ਨਾਲ ਹੀ ਮਹਿਲਾ ਤੈਰਾਕ ਯੂਕਾਰੀ ਤਾਕੇਮੋਟੋ ਦਾ ਰਿਕਾਰਡ ਵੀ ਤੋੜ ਗਈ, ਜਿਸ ਨੇ 13 ਸਾਲ ਦੀ ਉਮਰ ਵਿਚ 1969 ਦੀਆਂ ਮੈਕਸੀਕੋ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ
ਇਸ ਤੋਂ ਪਹਿਲਾਂ ਮਹਿਲਾ ਤੈਰਾਕ ਹਿਰੋਕੋ ਨਾਗਾਸਾਕੀ ਨੇ 11 ਸਾਲ ਦੀ ਉਮਰ ਵਿਚ 1980 ਦੀਆਂ ਮਾਸਕੋ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ ਪਰ ਜਾਪਾਨ ਨੇ ਖੇਡਾਂ ਦਾ ਬਾਈਕਾਟ ਕਰ ਦਿੱਤਾ ਸੀ, ਜਿਸ ਦੇ ਕਾਰਨ ਉਹ ਖੇਡ ਨਹੀਂ ਸਕੀ ਸੀ।
ਟੋਕੀਓ ਓਲੰਪਿਕ ਲਈ ਆਸਵੰਦ ਹੈ ਅਰਪਿੰਦਰ
ਇਹ ਖ਼ਬਰ ਪੜ੍ਹੋ- ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ
ਭਾਰਤ ਦੇ ਲਈ ਟ੍ਰਿਪਲ ਜੰਪ ਵਿਚ ਮੈਡਲ ਦੀ ਉਮੀਦ ਅਰਪਿੰਦਰ ਸਿੰਘ ਟੋਕੀਓ ਓਲੰਪਿਕ ਵਿਚ ਕੁਆਲੀਫਾਈ ਕਰਨ ਲਈ ਪੂਰਾ ਜ਼ੋਰ ਲਾ ਰਿਹਾ ਹੈ। ਅਰਪਿੰਦਰ ਨੇ ਕਿਹਾ ਕਿ ਹੋਰਨਾ ਐਥਲੀਟਾਂ ਦੀ ਤਰ੍ਹਾਂ ਅਜੇ ਮੇਰਾ ਵੀ ਧਿਆਨ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ 'ਤੇ ਟਿਕਿਆ ਹੋਇਆ ਹੈ। ਮੈਂ ਇੰਟਰ ਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ। ਹੁਣ ਅੱਗੇ ਬੈਂਗਲੁਰੂ ਵਿਚ ਈਵੈਂਟ ਹੋਣਾ ਸੀ ਪਰ ਇਹ ਵੀ ਲਾਕਡਾਊਨ ਦੇ ਕਾਰਨ ਤੈਅ ਨਹੀਂ ਹੈ। ਸਾਨੂੰ ਪਤਾ ਕਿ ਅਗਲੇ ਹੀ ਮਿੰਟ ਕੀ ਹੋਵੇਗਾ। ਫਿਰ ਵੀ ਅਸੀਂ ਫਿੱਟਨੈਸ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਇਸ ਸਮੇਂ ਦੌਰਾਨ ਆਪਣਾ ਸਰਵਸ੍ਰੇਸ਼ਠ ਦੇਣਾ ਕਿਸੇ ਵੀ ਐਥਲੀਟ ਲਈ ਚੁਣੌਤੀਪੂਰਨ ਹੋਵੇਗਾ ਪਰ ਅਸੀਂ ਆਸਵੰਦ ਹਾਂ ਕਿ ਅਸੀਂ ਬਿਹਤਰ ਪ੍ਰਦਰਸ਼ਨ ਕਰਾਂਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।