ਡੋਪਿੰਗ ਨੂੰ ਲੈ ਕੇ ਰੋਮਾਨੀਆ ਓਲੰਪਿਕ ਵੇਟਲਿਫ਼ਟਿੰਗ ਤੋਂ ਬਾਹਰ
Friday, Jun 18, 2021 - 08:25 PM (IST)
ਲੁਸਾਨੇ— ਪਿਛਲੇ ਡੋਪਿੰਗ ਮਾਮਲਿਆਂ ਕਾਰਨ ਰੋਮਾਨੀਆ ਦੇ ਟੋਕੀਓ ਓਲੰਪਿਕ ਦੇ ਵੇਟਲਿਫ਼ਟਿੰਗ ਮੁਕਾਬਲੇ ’ਚ ਹਿੱਸਾ ਲੈਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੌਮਾਂਤਰੀ ਵੇਟਲਿਫ਼ਟਿੰਗ ਮਹਾਸੰਘ ਨੇ ਇਹ ਫ਼ੈਸਲਾ ਕੀਤਾ ਹੈ। ਰੋਮਾਨੀਆਈ ਵੇਟਲਿਫ਼ਟਿੰਗ ਮਹਾਸੰਘ ’ਤੇ ਪੰਜ ਡੋਪਿੰਗ ਮਾਮਲਿਆਂ ਕਰਾਨ ਇਕ ਸਾਲ ਦਾ ਬੈਨ ਲਾਇਆ ਗਿਆ ਹੈ।
ਇਸ ’ਚ ਰੋਮਾਨੀਆ ਦੇ ਚਾਰੇ ਵੇਟਲਿਫ਼ਟਰਾਂ ਨੂੰ 2021 ਓਲੰਪਿਕ ਤੋਂ ਬਾਹਰ ਹੋਣਾ ਸ਼ਾਮਲ ਹੈ ਜਿਨ੍ਹਾਂ ਦੇ ਨਮੂਨੀਆਂ ਦੀ ਬਾਅਦ ’ਚ ਦੁਬਾਰਾ ਜਾਂਚ ’ਚ ਪਾਬੰਦੀਸ਼ੁਦਾ ਪਦਾਰਥ ਪਾਏ ਗਏ ਸਨ। ਇਸ ’ਚ ਇਕ ਗ੍ਰੈਬੀਅਲ ਸਿਨਕ੍ਰੇਈਅਨ ਨੇ 2016 ਰੀਓ ਓਲੰਪਿਕ ’ਚ ਜਿੱਤਿਆ ਤਮਗ਼ਾ ਵੀ ਗੁਆ ਦਿੱਤਾ। ਰੋਮਾਨੀਆ ਤੋਂ ਇਲਾਵਾ ਮਿਸਰ, ਮਲੇਸ਼ੀਆ ਤੇ ਥਾਈਲੈਂਡ ਵੀ ਟੋਕੀਓ ਓਲੰਪਿਕ ’ਚ ਵੇਟਲਿਫ਼ਟਿੰਗ ’ਚ ਹਿੱਸਾ ਨਹੀਂ ਲੈ ਸਕਣਗੇ।