ਓਲੰਪਿਕ ਮੇਜ਼ਬਾਨ ਜਾਪਾਨ ਨੇ ਚੀਨ ਦੀ ਟੀਕਾਕਰਨ ਦੀ ਪੇਸ਼ਕਸ਼ ਨੂੰ ਠੁਕਰਾਇਆ

Saturday, Mar 13, 2021 - 10:34 AM (IST)

ਓਲੰਪਿਕ ਮੇਜ਼ਬਾਨ ਜਾਪਾਨ ਨੇ ਚੀਨ ਦੀ ਟੀਕਾਕਰਨ ਦੀ ਪੇਸ਼ਕਸ਼ ਨੂੰ ਠੁਕਰਾਇਆ

ਟੋਕੀਓ(ਭਾਸ਼ਾ) : ਜਾਪਾਨ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਵੱਲੋਂ ਚੀਨ ਦੇ ਉਸ ਪ੍ਰਸਤਾਵ ਨੂੰ ਨਹੀਂ ਮੰਨੇਗਾ, ਜਿਸ ਵਿਚ ਟੋਕੀਓ ਓਲੰਪਿਕ ਅਤੇ ਅਗਲੇ ਸਾਲ ਖੇਡੀਆਂ ਜਾਣ ਵਾਲੀਆਂ ਬੀਜਿੰਗ ਸ਼ੀਤਕਾਲੀਨ ਖੇਡਾਂ (ਵਿੰਟਰ ਗੇਮਜ਼) ਵਿਚ ਹਿੱਸਾ ਲੈਣ ਵਾਲਿਆਂ ਲਈ ਟੀਕਾਕਰਨ ਦਾ ਪ੍ਰਸਤਾਵ ਦਿੱਤਾ ਹੈ।

ਜਾਪਾਨ ਦੀ ਓਲੰਪਿਕ ਮੰਤਰੀ ਤਾਮਾਯੋ ਮਾਰੂਕਾਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਈ.ਓ.ਸੀ. ਨੇ ਚੀਨ ਦੇ ਟੀਕੇ ਦੇ ਇਸਤੇਮਾਲ ਨੂੰ ਲੈ ਕੇ ਜਾਪਾਨ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਹੈ ਅਤੇ ਜਾਪਾਨ ਦੇ ਖਿਡਾਰੀ ਉਸ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇਸ ਟੀਕੇ ਨੂੰ ਜਾਪਾਨ ਵਿਚ ਇਸਤੇਮਾਲ ਦੀ ਮਨਜੂਰੀ ਨਹੀਂ ਮਿਲੀ ਹੈ। ਉਨ੍ਹਾਂ ਕਿਹਾ, ‘ਅਸੀਂ ਟੀਕਾਕਰਨ ਦੇ ਬਿਨਾਂ ਟੋਕੀਓ ਖੇਡਾਂ ਵਿਚ ਹਿੱਸੇਦਾਰੀ ਯਕੀਨੀ ਕਰਨ ਲਈ ਮਹਾਮਾਰੀ ਨੂੰ ਰੋਕਣ ਲਈ ਵਿਆਪਕ ਉਪਾਅ ਕਰ ਰਹੇ ਹਾਂ। ਅਸੀਂ ਟੀਕਾਕਰਨ ਨੂੰ ਕੋਈ ਸ਼ਰਤ ਨਹੀਂ ਬਣਾਉਣ ਦੇ ਆਪਣੇ ਸਿਧਾਂਤ ’ਤੇ ਕਾਇਮ ਹਾਂ।’


author

cherry

Content Editor

Related News