ਟੋਕੀਓ ’ਚ ਸਾਡੇ ਹੁਨਰਬਾਜ਼ : ਐਥਲੈਟਿਕਸ ’ਚ ਭਾਰਤ ਨੂੰ ਹੈ ਇਨ੍ਹਾਂ 5 ਧਾਕੜ ਖਿਡਾਰੀਆਂ ਤੋਂ ਉਮੀਦਾਂ
Thursday, Jul 22, 2021 - 07:29 PM (IST)
ਨਵੀਂ ਦਿੱਲੀ— ਐਥਲੈਟਿਕਸ ਨੂੰ ਓਲੰਪਿਕ ਖੇਡਾਂ ਦੀ ਆਤਮਾ ਕਿਹਾ ਜਾਂਦਾ ਹੈ। ਭਾਰਤ ਨੇ ਵੀ ਹੁਣ ਤਕ ਇਸ ਪ੍ਰਤੀਯੋਗਿਤਾ ’ਚ 172 ਐਥਲੀਟਾਂ ਨੂੰ ਉਤਾਰਿਆ ਹੈ ਪਰ ਉਸ ਨੂੰ ਸਿਰਫ਼ ਦੋ ਤਮਗ਼ੇ ਹੀ ਮਿਲੇ ਸਨ ਪਰ ਉਹ ਵੀ ਹੁਣ ਗ੍ਰੇਟ ਬਿ੍ਰਟੇਨ ਦੇ ਖ਼ਾਤੇ ’ਚ ਜਾ ਚੁੱਕੇ ਹਨ। ਭਾਰਤ ਵੱਲੋਂ ਤਮਗ਼ੇ ਦਾ ਕੋਟਾ ਅਜੇ ਵੀ ਖ਼ਾਲੀ ਹੈ। ਆਓ ਜਾਣਦੇ ਹਾਂ ਟੋਕੀਓ ਓਲੰਪਿਕ ਦੇ ਦੌਰਾਨ ਸਾਡੇ ਤਮਗ਼ੇ ਦੀਆਂ ਉਮੀਦਾਂ ਕਿਹਡੇ ਐਥਲੀਟਾਂ ਤੋਂ ਹਨ-
ਨੀਰਜ ਚੋਪੜਾ
ਜਨਮ : 24 ਦਸੰਬਰ, 1997
ਜੈਵਲਿਨ ਥੋ੍ਰਅ ਰਿਕਾਰਡ : 88.06 ਮੀਟਰ
ਵਰਲਡ ਰਿਕਾਰਡ : 98.04 ਮੀਟਰ।
ਨੀਰਜ ਜਦੋਂ ਛੋਟੇ ਸਨ ਤਾਂ ਕਾਫ਼ੀ ਸਿਹਤਮੰਦ ਸਨ। 85 ਕਿਲੋਗ੍ਰਾਮ ਵਜ਼ਨ ਪਹੁੰਚਣ ਦੇ ਬਾਅਦ ਉਨ੍ਹਾਂ ਨੇ ਸ਼ਿਵਾਜੀ ਸਟੇਡੀਅਮ ’ਚ ਪ੍ਰੈਕਟਿਸ ਸ਼ੁਰੂ ਕੀਤੀ। ਹੁਣ ਉਸ ਦਾ ਵਜ਼ਨ 65 ਕਿਲੋ ਹੈ। ਪਾਨੀਪਤ ਦੇ ਕੰਧਾਰਾ ਪਿੰਡ ’ਚ ਜਨਮੇ ਨੀਰਜ ਦੇ ਪਰਿਵਾਰ ’ਚ 17 ਮੈਂਬਰ ਹਨ ਜਿਨ੍ਹਾਂ ’ਚੋਂ ਉਹ ਸਭ ਤੋਂ ਛੋਟੇ ਸਨ।
ਇਹ ਵੀ ਪੜ੍ਹੋ : ਕੋਵਿਡ ਪਾਜ਼ੇਟਿਵ ਪਾਏ ਜਾਣ ਕਾਰਨ 3 ਖਿਡਾਰੀ ਓਲੰਪਿਕ ਤੋਂ ਬਾਹਰ
ਦੁਤੀ ਚੰਦ
ਜਨਮ : 3 ਫ਼ਰਵਰੀ, 1996
100 ਮੀਟਰ ਦੌੜ ਰਿਕਾਰਡ : 11.26 ਸਕਿੰਟ
ਵਰਲਡ ਰਿਕਾਰਡ : 10.49 ਸਕਿੰਟ
ਉੜੀਸਾ ਦੇ ਜਾਜਪੁਰ ਜ਼ਿਲੇ ਦੇ ਚਾਕਾਗੋਪਾਲਪੁਰ ਪਿੰਡ ’ਚ ਜਨਮੀ ਦੁਤੀ 7 ਭੈਣ-ਭਰਾਵਾਂ ’ਚ ਆਪਣੇ ਮਾਤਾ ਪਿਤਾ ਦੀ ਤੀਜੀ ਔਲਾਦ ਹੈ। ਉਹ ਆਪਣੇ ਸਮਲਿੰਗੀ ਰਿਸ਼ਤਿਆਂ ਨੂੰ ਲੈ ਕੇ ਚਰਚਾ ’ਚ ਰਹੀ। ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਭਾਰਤ ਦੀ ਸਭ ਤੋਂ ਤੇਜ਼ 100 ਮੀਟਰ ਮਹਿਲਾ ਦੌੜਾਕ ਹੈ।
ਐਮ. ਸ਼੍ਰੀਸ਼ੰਕਰ
ਜਨਮ : 27 ਮਾਰਚ, 1999
ਲਾਂਗ ਜੰਪ ’ਚ ਰਿਕਾਰਡ : 8.26 ਮੀਟਰ
ਵਰਲਡ ਰਿਕਾਰਡ : 8.95
ਐੱਸ ਸ਼੍ਰੀਸ਼ੰਕਰ ਏਸ਼ੀਅਨ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ 2018 ’ਚ ਬ੍ਰਾਂਜ ਜਿੱਤ ਕੇ ਚਰਚਾ ’ਚ ਆਏ। ਇਸੇ ਸਾਲ ਕਾਮਨਵੈਲਥ ਗੇਮਸ ਤੋਂ 10 ਦਿਨ ਪਹਿਲਾਂ ਉਹ ਅਪੈਂਡਿਕਸ ਦੀ ਸਮੱਸਿਆ ਦੇ ਸ਼ਿਕਾਰ ਹੋ ਗਏ। 2019 ’ਚ ਉਨ੍ਹਾਂ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ ਹਿੱਸਾ ਲੈ ਕੇ ਟੋਕੀਓ ਦਾ ਟਿਕਟ ਕਟਾਇਆ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕਸ ’ਚ ਭਾਰਤੀ ਟੇਬਲ ਟੈਨਿਸ ਖਿਡਾਰੀਆਂ ਨੂੰ ਮਿਲਿਆ ਮੁਸ਼ਕਲ ਡਰਾਅ
ਤਜਿੰਦਰਪਾਲ ਸਿੰਘ ਤੂਰ
ਜਨਮ : 13 ਨਵੰਬਰ, 1994
ਸ਼ਾਰਟ ਪੁੱਟ ’ਚ ਰਿਕਾਰਡ : 21.49 ਮੀਟਰ
ਵਰਲਡ ਰਿਕਾਰਡ : 23.12 ਮੀਟਰ
ਸਾਲ 2018 ’ਚ ਏਸ਼ੀਅਨ ਗੇਮਸ ’ਚ ਤੂਰ ਨੇ ਗੋਲਡ ਮੈਡਲ ਜਿੱਤਿਆ ਸੀ। ਗੋਲਡ ਮੈਡਲ ਜਿੱਤਣ ਦੇ ਕੁਝ ਦਿਨ ਬਾਅਦ ਤੂਰ ਦੇ ਪਿਤਾ ਦਾ ਕੈਂਸਰ ਨਾਲ ਦਿਹਾਂਤ ਹੋ ਗਿਆ। ਏਅਰਪਰਟ ਤੋਂ ਘਰ ਜਾਂਦੇ ਹੋਏ ਹੀ ਤੂਰ ਨੂੰ ਇਸ ਬਾਰੇ ਪਤਾ ਲੱਗਾ ਸੀ ਤੂਰ ਨੇ ਇੰਡੀਅਨ ਗ੍ਰਾਂ ਪ੍ਰੀ. ’ਚ 21.49 ਦੇ ਥ੍ਰੋਅ ਦੇ ਨਾਲ ਓਲੰਪਿਕ ਦਾ ਟਿਕਟ ਕਟਵਾਇਆ।
ਕਮਲਪ੍ਰੀਤ ਕੌਰ
ਜਨਮ : 4 ਮਾਰਚ, 1996
ਡਿਸਕਸ ਥ੍ਰੋਅ ’ਚ ਰਿਕਾਰਡ : 66.59 ਮੀਟਰ
ਵਰਲਡ ਰਿਕਾਰਡ : 76.80 ਮੀਟਰ
ਕਮਲਪ੍ਰੀਤ ਕੌਰ ਨੇ ਪਟਿਆਲਾ ’ਚ ਆਯੋਜਿਤ 24ਵੇਂ ਫ਼ੈਡਰੇਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ’ਚ 65.06 ਮੀਟਰ ਡਿਸਕਸ ਥ੍ਰੋਅ ਕਰਕੇ ਟੋਕੀਓ 2020 ਦਾ ਟਿਕਟ ਕਟਾਇਆ। ਕੌਰ ਨੇ ਰਾਸ਼ਟਰੀ ਰਿਕਾਰਡ ਦੇ ਨਾਲ ਕ੍ਰਿਸ਼ਨਾ ਪੂਨੀਆ ਵੱਲੋ ਸਥਾਪਤ 64.76 ਮੀਟਰ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ।
ਸਾਡੇ ਐਥਲੀਟਸ : ਪੈਦਲ ਚਾਲ ’ਤੇ ਰਹਿਣਗੀਆਂ ਨਜ਼ਰਾਂ
ਭਾਰਤ ਵੱਲੋਂ ਕੇਟੀ ਇਰਫ਼ਾਨ, ਸੰਦੀਪ ਕੁਮਾਰ ਤੇ ਰਾਹੁਲ ਰੋਹਿੱਲਾ (ਪੁਰਸ਼ਾਂ ਦੀ 20 ਕਿਲੋਮੀਟਰ ਪੈਦਲ ਚਾਲ), ਅਵਿਨਾਸ਼ ਸਾਬਲੇ (ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼), ਸ਼ਿਵਪਾਲ ਸਿੰਘ (ਪੁਰਸ਼ ਜੈਵਲਿਨ ਥ੍ਰੋਅ), ਕਮਲਪ੍ਰੀਤ ਤੇ ਸੀਮਾ ਪੂਨੀਆ (ਮਹਿਲਾ ਡਿਸਕਸ ਥੋਅ), ਭਾਵਨਾ ਜਾਟ ਤੇ ਪਿ੍ਰਯੰਕਾ ਗੋਸਵਾਮੀ (ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਚਾਲ), 4&400 ਮਿਕਸਡ ਰਿਲੇ ’ਚ ਸਾਰਥਿਕ ਭਾਂਬਰੀ, ਐਲੇਕਸ ਐਂਥੋਨੀ, ਰੇਵਤੀ ਵੀਰਰੇਮਾਨੀ, ਸ਼ੁਭਾ ਵੈਂਕਟੇਸ਼ਨ, ਧਨਲਕਸ਼ਮੀ ਸ਼ੇਖਰ ਹਿੱਸਾ ਲੈਣਗੇ।
ਓਲੰਪਿਕ ਦੇ ਇਤਿਹਾਸ ’ਚ : ਜਿਸ ਭਾਰਤੀ ਨੇ ਤਮਗ਼ਾ ਜਿੱਤਿਆ ਉਹ ਇੰਗਲੈਂਡ ’ਚ ਵਸ ਗਿਆ
ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੀ ਤਮਗ਼ਾ ਸੂਚੀ ’ਚ ਹਾਲਾਂਕਿ ਭਾਰਤ ਦੇ ਨਾਂ ’ਤੇ ਐਥਲੈਟਿਸ ’ਚ ਦੋ ਚਾਂਦੀ ਦੇ ਤਮਗ਼ੇ ਦਰਜ ਹਨ ਜਿਨ੍ਹਾਂ ਨੂੰ ਪੈਰਿਸ ਓਲੰਪਿਕ 1900 ’ਚ ਨਾਰਮਨ ਪਿ੍ਰਚਾਰਡ ਨੇ 200 ਮੀਟਰ ਦੌੜ ’ਚ ਤੇ 200 ਮੀਟਰ ਅੜਿੱਕਾ ਦੌੜ ’ਚ ਜਿੱਤੇ ਸਨ। ਹਾਲਾਂਕਿ ਵਿਸ਼ਵ ਐਥਲੈਟਿਕਸ ਇਨ੍ਹਾਂ ਤਮਗ਼ਿਆਂ ਨੂੰ 2005 ’ਚ ਗ੍ਰੇਟ ਬਿ੍ਰਟੇਨ ਦੇ ਖ਼ਾਤੇ ’ਚ ਪਾ ਚੁੱਕੀ ਹੈ। ਕੋਲਕਾਤਾ ’ਚ ਜਨਮੇ ਪਿ੍ਰਚਾਰਡ 1905 ’ਚ ਬਿ੍ਰਟੇਨ ’ਚ ਵਸ ਗਏ ਸਨ। ਉੱਥੇ ਹਾਲੀਵੁੱਡ ਦੀਆਂ ਫ਼ਿਲਮਾਂ ਕੀਤੀਆਂ। ਅਕਤੂਬਰ 1929 ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ : ਭਾਰਤ ਤੋਂ ਹਾਰ ਮਗਰੋਂ ਸ਼੍ਰੀਲੰਕਾ ਦੀ ਟੀਮ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ
ਸਰਵਸ੍ਰੇਸ਼ਠ ਪ੍ਰਦਰਸ਼ਨ ਮਿਲਖਾ ਸਿੰਘ ਦਾ
ਭਾਰਤ ਵੱਲੋਂ 1900 ਤੋਂ 2016 ਤਕ ਐਥਲੈਟਿਕਸ ’ਚ 119 ਪੁਰਸ਼ ਤੇ 53 ਮਹਿਲਾ ਐਥਲੀਟਾਂ ਨੇ ਹਿੱਸਾ ਲਿਆ ਪਰ ਇਨ੍ਹਾਂ ਖੇਡਾਂ ’ਚ ਭਾਰਤੀ ਐਥਲੀਟਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਚੌਥਾ ਸਥਾਨ ਰਿਹਾ। ਫ਼ਲਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ 1960 ’ਚ ਰੋਮ ਓਲੰਪਿਕਸ ’ਚ ਪੁਰਸ਼ਾਂ ਦੀ 400 ਮੀਟਰ ਦੌੜ ’ਚ ਚੌਥੇ ਸਥਾਨ ’ਤੇ ਰਹੇ ਸਨ। ਪੀ. ਟੀ. ਊਸ਼ਾ ਨੇ 1984 ਲਾਸ ਏਂਜਲਸ ਓਲੰਪਿਕ ਦੀ ਮਹਿਲਾਵਾਂ ਦੀ 400 ਮੀਟਰ ਅੜਿੱਕਾ ਦੌੜ ’ਚ ਉਹ ਚੌਥਾ ਸਥਾਨ ਹਾਸਲ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।