ਟੋਕੀਓ ਨੇ ਓਲੰਪਿਕ ਦੇ ਬਜਟ ''ਚ 36 ਕਰੋੜ ਡਾਲਰ ਦੀ ਕਟੌਤੀ ਕੀਤੀ

11/07/2017 12:03:47 PM

ਟੋਕੀਓ, (ਬਿਊਰੋ)— ਟੋਕੀਓ ਨੇ ਭਾਰੀ ਦਬਾਅ ਦੇ ਵਿਚਾਲੇ 2020 ਓਲੰਪਿਕ ਖੇਡਾਂ ਦੇ ਬਜਟ 'ਚ 36 ਕਰੋੜ ਡਾਲਰ ਦੀ ਕਟੌਤੀ ਕੀਤੀ ਹੈ। ਓਲੰਪਿਕ ਆਯੋਜਨ ਅਧਿਕਾਰੀਆਂ ਨੇ ਕੁਝ ਆਯੋਜਨ ਸਥਾਨਾਂ 'ਚ ਸਸਤੀ ਅਸਥਾਈ ਸੀਟਾਂ ਲਗਾ ਕੇ ਲਾਗਤ ਘੱਟ ਕੀਤੀ ਹੈ। 
ਇਕ ਅਧਿਕਾਰੀ ਨੇ ਕਿਹਾ, ''ਕੁੱਲ ਮਿਲਾ ਕੇ ਅਸੀਂ 36 ਕਰੋੜ ਡਾਲਰ ਦੀ ਕਟੌਤੀ ਕੀਤੀ ਹੈ।'' ਇਸ ਨਾਲ ਸਟੇਡੀਅਮ ਦੀ ਲਾਗਤ ਇਕ ਅਰਬ 96 ਕਰੋੜ ਡਾਲਰ ਤੋਂ ਘੱਟ ਕੇ ਇਕ ਅਰਬ 60 ਕਰੋੜ ਡਾਲਰ ਹੋ ਜਾਵੇਗੀ। ਜੂਨ 'ਚ ਓਲੰਪਿਕ ਕਮੇਟੀ ਨੇ ਸਟੇਡੀਅਮਾਂ ਦੀ ਲਾਗਤ 'ਚ 7 ਅਰਬ ਡਾਲਰ ਦੀ ਕਟੌਤੀ ਦੇ ਲਈ ਜਾਪਾਨ ਦੀ ਸ਼ਲਾਘਾ ਕੀਤੀ ਸੀ।


Related News