ਟੋਕੀਓ ਜਾਣ ਵਾਲੇ ਐਥਲੀਟਸ ਨੂੰ ਪ੍ਰੇਰਣਾ ਸੰਦੇਸ਼ ਦੇਣ ਲਈ ਬੀਮਾਰੀ ’ਚ ਵੀ ਤਿਆਰ ਹੋ ਗਏ ਸਨ ਮਿਲਖਾ ਸਿੰਘ

Monday, Jun 28, 2021 - 11:39 AM (IST)

ਟੋਕੀਓ ਜਾਣ ਵਾਲੇ ਐਥਲੀਟਸ ਨੂੰ ਪ੍ਰੇਰਣਾ ਸੰਦੇਸ਼ ਦੇਣ ਲਈ ਬੀਮਾਰੀ ’ਚ ਵੀ ਤਿਆਰ ਹੋ ਗਏ ਸਨ ਮਿਲਖਾ ਸਿੰਘ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮਹਾਨ ਐਥਲੀਟ ਮਿਲਖਾ ਸਿੰਘ ਨਾਲ ਖੇਡਾਂ ਬਾਰੇ ਗੱਲ ਕਰਕੇ ਉਨ੍ਹਾਂ ਤੋਂ ਬਹੁਤ ਪ੍ਰੇਰਨਾ ਮਿਲੀ ਸੀ। ਸ੍ਰੀ ਮੋਦੀ ਨੇ ਆਲ ਇੰਡੀਆ ਰੇਡੀਓ ‘ਤੇ ਪ੍ਰਸਾਰਿਤ ਹੋਣ ਵਾਲੇ ਆਪਣੇ 78 ਵੇਂ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਹਾ,“ ਦੋਸਤੋ, ਜਦੋਂ ਗੱਲ ਟੋਕੀਓ ਓਲੰਪਿਕ ਦੀ ਹੋ ਰਹੀ ਹੈ ਤਾਂ ਭਲਾ ਮਿਲਖਾ ਸਿੰਘ ਜੀ ਵਰਗੇ ਮਸ਼ਹੂਰ ਦੌੜਾਕ ਨੂੰ ਕੌਣ ਭੁੱਲ ਸਕਦਾ ਹੈ।

ਕੁਝ ਦਿਨ ਪਹਿਲਾਂ ਹੀ ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ। ਜਦ ਉਹ ਹਸਪਤਾਲ ’ਚ ਸਨ ਤਾਂ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਗੱਲ ਕਰਦੇ ਹੋਏ, ਮੈਂ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਤਾਂ 1964 ’ਚ ਟੋਕੀਓ ਓਲੰਪਿਕ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਇਸ ਲਈ ਇਸ ਵਾਰ ਜਦ ਸਾਡੇ ਖਿਡਾਰੀ ਓਲੰਪਿਕ ਲਈ ਟੋਕੀਓ ਜਾ ਰਹੇ ਹਨ ਤਾਂ ਤੁਸੀਂ ਸਾਡੇ ਐਥਲੀਟਸ ਦਾ ਮਨੋਬਲ ਵਧਾਉਣਾ ਹੈ, ਉਨ੍ਹਾਂ ਨੂੰ ਆਪਣੇ ਸੰਦੇਸ਼ ਨਾਲ ਪ੍ਰੇਰਿਤ ਕਰਨਾ ਹੈ। ਉਹ ਖੇਡ ਨੂੰ ਲੈ ਕੇ ਇੰਨੇ ਸਮਰਪਿਤ ਤੇ ਭਾਵੁਕ ਸਨ ਕਿ ਬੀਮਾਰੀ ’ਚ ਵੀ ਉਨ੍ਹਾਂ ਨੇ ਤੁਰੰਤ ਹੀ ਇਸ ਲਈ ਹਾਂ ਕਰ ਦਿੱਤੀ ਪਰ ਬਦਕਿਸਮਤੀ ਨਾਲ ਰੱਬ ਨੂੰ ਕੁਝ ਹੋਰ ਹੀ ਮੰਜੂਰ ਸੀ।

ਮੈਨੂੰ ਅਜੇ ਵੀ ਯਾਦ ਹੈ ਕਿ ਉਹ 2014 ਵਿਚ ਸੂਰਤ ਆਏ ਸਨ। ਅਸੀਂ ਇਕ ਨਾਈਟ ਮੈਰਾਥਨ ਦਾ ਉਦਘਾਟਨ ਕੀਤਾ ਸੀ। ਉਸ ਸਮੇਂ ਉਨ੍ਹਾਂ ਨਾਲ ਜੋ ਖੇਡਾਂ ਬਾਰੇ ਗੱਲਬਾਤ ਹੋਈ, ਉਸ ਤੋਂ ਮੈਨੂੰ ਵੀ ਬਹੁਤ ਪ੍ਰੇਰਨਾ ਮਿਲੀ। ਅਸੀਂ ਸਾਰੇ ਜਾਣਦੇ ਹਾਂ ਕਿ ਮਿਲਖਾ ਸਿੰਘ ਦਾ ਪੂਰਾ ਪਰਿਵਾਰ ਖੇਡਾਂ ਪ੍ਰਤੀ ਸਮਰਪਿਤ ਹੈ, ਜਿਸ ਨਾਲ ਭਾਰਤ ਦਾ ਮਾਣ ਵਧਦਾ ਹੈ।


author

cherry

Content Editor

Related News