ਫਾਈਨਲ ’ਚ ਪਹੁੰਚਣ ਲਈ ਵਿਦਰਭ ਨੂੰ 4 ਵਿਕਟਾਂ ਤੇ ਮੱਧ ਪ੍ਰਦੇਸ਼ ਨੂੰ 93 ਦੌੜਾਂ ਦੀ ਲੋੜ
Wednesday, Mar 06, 2024 - 11:50 AM (IST)
ਨਾਗਪੁਰ, (ਭਾਸ਼ਾ)– ਵਿਦਰਭ ਨੇ ਮੱਧ ਪ੍ਰਦੇਸ਼ ਵਿਰੁੱਧ ਰਣਜੀ ਟਰਾਫੀ ਸੈਮੀਫਾਈਨਲ ਦੇ ਚੌਥੇ ਦਿਨ ਮੰਗਲਵਾਰ ਨੂੰ ਆਖਰੀ ਪਲਾਂ ਵਿਚ ਯਸ਼ ਦੂਬੇ (94) ਦੀ ਵਿਕਟ ਲੈ ਕੇ ਮੈਚ ’ਤੇ ਆਪਣਾ ਦਬਦਬਾ ਬਣਾ ਦਿੱਤਾ। ਮੈਚ ਦੇ ਆਖਰੀ ਦਿਨ ਵਿਦਰਭ ਨੂੰ ਜਿੱਤ ਲਈ 4 ਵਿਕਟਾਂ ਦੀ ਲੋੜ ਹੈ ਜਦਕਿ ਮੱਧ ਪ੍ਰਦੇਸ਼ ਦੇ ਪੁਛੱਲੇ ਬੱਲੇਬਾਜ਼ਾਂ ਸਾਹਮਣੇ 93 ਦੌੜਾਂ ਬਣਾਉਣ ਦੀ ਚੁਣੌਤੀ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਫਾਈਨਲ ਵਿਚ ਮੁੰਬਈ ਦਾ ਸਾਹਮਣਾ ਕਰੇਗੀ।
ਮੈਚ ਦਾ ਪਾਸਾ ਉਸ ਸਮੇਂ ਵਿਦਰਭ ਵੱਲ ਮੁੜ ਗਿਆ ਜਦੋਂ ਆਖਰੀ ਤੋਂ ਇਕ ਓਵਰ ਪਹਿਲਾਂ ਆਦਿੱਤਿਆ ਸਰਵਤੇ (51 ਦੌੜਾਂ ’ਤੇ 2 ਵਿਕਟਾਂ) ਨੇ ਦੂਬੇ ਨੂੰ ਅਮਨ ਮੋਖਾਡੇ ਦੇ ਹੱਥੋਂ ਕੈਚ ਕਰਵਾਇਆ। ਜਿੱਤ ਲਈ 321 ਦੌੜਾਂ ਦਾ ਪਿੱਛਾ ਕਰਦਿਆਂ ਮੱਧ ਪ੍ਰਦੇਸ਼ ਨੇ ਸਟੰਪਸ ਦੇ ਸਮੇਂ 6 ਵਿਕਟਾਂ ’ਤੇ 228 ਦੌੜਾਂ ਬਣਾ ਲਈਆਂ ਹਨ। ਕ੍ਰੀਜ਼ ’ਤੇ ਸਾਰਾਂਸ਼ ਜੈਨ (ਅਜੇਤੂ 16) ਦੇ ਨਾਲ ਕੁਮਾਰ ਕਾਰਤੀਕੇਯ ਮੌਜੂਦ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਦੂਬੇ ਨੇ ਦੂਜੇ ਪਾਸੇ ਤੋਂ ਵਿਕਟਾਂ ਦੇ ਪਤਨ ਵਿਚਾਲੇ ਸ਼ਾਨਦਾਰ ਪਾਰੀ ਖੇਡ ਕੇ ਟੀਮ ਦੇ ਸੰਘਰਸ਼ ਨੂੰ ਜਾਰੀ ਰੱਖਿਆ।
ਖੱਬੇ ਹੱਥ ਦੇ ਬੱਲੇਬਾਜ਼ ਨੇ 212 ਗੇਂਦਾਂ ਦੀ ਪਾਰੀ ਵਿਚ ਸਬਰ ਤੇ ਸ਼ਾਨਦਾਰ ਕਲਾ ਦਾ ਨਮੂਨਾ ਪੇਸ਼ ਕੀਤਾ। ਉਸ ਨੇ ਇਸ ਦੌਰਾਨ 10 ਚੌਕੇ ਲਾਏ ਤੇ ਹਰਸ਼ ਗਵਲੀ (80 ਗੇਂਦਾਂ ’ਚ 67 ਦੌੜਾਂ) ਦੇ ਨਾਲ ਦੂਜੀ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਵਿਦਰਭ ਦੇ ਗੇਂਦਬਾਜ਼ਾਂ ਨੇ ਲਗਾਤਾਰ ਫਰਕ ’ਤੇ ਵਿਕਟਾਂ ਗੁਆ ਕੇ ਮੈਚ ’ਤੇ ਆਪਣਾ ਦਬਦਬਾ ਬਣਾਇਆ। ਵਿਦਰਭ ਦੀ ਪਹਿਲੀ ਪਾਰੀ 170 ਦੌੜਾਂ ’ਤੇ ਸਿਮਟੀ ਸੀ, ਜਿਸ ਦੇ ਜਵਾਬ ਵਿਚ ਮੱਧ ਪ੍ਰਦੇਸ਼ ਨੇ 252 ਦੌੜਾਂ ਬਣਾਈਆਂ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e