ਫਾਰਮੂਲਾ-ਵਨ 2023 : ਹਾਦਸੇ ਨਾ ਹੋਣ ਇਸ ਲਈ ਜ਼ਮੀਨ ਤੋਂ ਕਾਰ ਦੀ ਦੂਰੀ 15 ਮਿ. ਮੀ. ਵਧਾਈ

Friday, Mar 03, 2023 - 03:01 PM (IST)

ਖੇਡ ਡੈਸਕ : ਫਾਰਮੂਲਾ-1 ਦਾ 2022 ਸੀਜ਼ਨ ਹਾਦਸਿਆਂ ਕਾਰਨ ਚਰਚਾ ਵਿਚ ਰਿਹਾ ਸੀ ਇਸ ਲਈ ਮੈਨੇਜਮੈਂਟ ਨਵੇਂ ਸੀਜ਼ਨ ਵਿਚ ਨਵੇਂ ਨਿਯਮਾਂ ਦੇ ਨਾਲ ਆਈ ਹੈ। 3 ਅਪ੍ਰੈਲ ਨੂੰ ਬਹਿਰੀਨ ਗ੍ਰਾਂ. ਪੀ. ਤੋਂ ਸੀਜ਼ਨ ਦੀ ਸ਼ੁਰੂਆਤ ਹੋ ਜਾਵੇਗੀ। ਅਜਿਹੇ ਵਿਚ ਦਰਸ਼ਕਾਂ ਨੂੰ ਫਾਰਮੂਲਾ-1 ਕਾਰ ਦੇ ਡਿਜ਼ਾਈਨ ਵਿਚ ਕਈ ਅਹਿਮ ਬਦਲਾਅ ਦੇਖਣ ਨੂੰ ਮਿਲਣਗੇ। ਸਭ ਤੋਂ ਵੱਡਾ ਬਦਲਾਅ ਜ਼ਮੀਨ ਤੋਂ ਕਾਰ ਦਾ ਘੱਟੋ-ਘੱਟ 15 ਮਿ. ਮੀ. ਉੱਤੇ ਹੋਣਾ ਹੈ। ਮੀਂਹ ਕਾਰਨ ਕਾਰਾਂ ਨਾ ਫਿਸਲਣ ਇਸ ਲਈ ਵੇਟ ਵੈਦਰ ਪੈਕੇਜ ਪ੍ਰਾਜੈਕਟ ਤਹਿਤ ਤਕਨੀਕੀ ਬਦਲਾਅ ਕੀਤੇ ਜਾਣਗੇ। ਐਮਿਲਿਆ ਰੋਮਾਗਨਾ ਗ੍ਰਾਂਡ ਪ੍ਰਿਕਸ ਨਾਲ ਗਿੱਲੇ ਟਾਇਰਾਂ ਲਈ ਵੱਖ ਤੋਂ ਨਿਰਦੇਸ਼ ਹੋਣਗੇ। ਇਸ ਤੋਂ ਇਲਾਵਾ ਕੁਆਲੀਫਾਇੰਗ ਰਾਊਂਡ ਵਿਚ ਵੀ ਟਾਇਰਾਂ ਦੀ ਵਰਤੋਂ ਦੀ ਇਜਾਜ਼ਤ ਹੋਵੇਗੀ। ਅਜੇ 2 ਇਵੈਂਟਾਂ ਲਈ ਸਾਰੇ ਡਰਾਈਵਰਾਂ ਨੂੰ ਹਾਰਡ, ਮੀਡੀਅਮ ਅਤੇ ਸਾਫਟ ਟਾਇਰ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ। ਪਿਰੇਲੀ ਦੇ ਬਾਸ ਮਾਰੀਓ ਇਸੋਲਾ ਦਾ ਮੰਨਣਾ ਹੈ ਕਿ ਇਹ ਟਾਇਰ ਨਿਰਮਾਤਾ ਲਈ ਜ਼ਿਆਦਾ ਟਿਕਾਊ ਹੈ। ਜੇਕਰ ਹਾਰਡ, ਮੀਡੀਅਮ ਅਤੇ ਸਾਫਟ ਲਈ 2-2 ਸੈੱਟ ਦਿੱਤੇ ਜਾਣਗੇ ਤਾਂ ਤੁਹਾਨੂੰ ਪੂਰੀ ਰੇਸ ਲਈ ਟਾਇਰਾਂ ਦੇ 6 ਸੈੱਟ ਮਿਲ ਜਾਣਗੇ ਜੋਕਿ ਇਕਦਮ ਠੀਕ ਹੈ। ਇਸ ਨਾਲ ਬਹੁਤ ਸਾਰੇ ਟਾਇਰ ਬਚਣਗੇ।

ਬਹਿਰੀਨ ਵਿਚ ਹੈਮਿਲਟਨ ਜਿੱਤ ਚੁੱਕੇ 5 ਖਿਤਾਬ

ਬਹਿਰੀਨ ਵਿਚ ਪਹਿਲੀ ਰੇਸ 2004 ਵਿਚ ਹੋਈ ਸੀ, ਜਿਸ ਵਿਚ ਫੇਰਾਰੀ ਦੇ ਮਾਈਕਲ ਸ਼ੂਮਾਕਰ ਜਿੱਤੇ ਸਨ। ਲੁਈਸ ਹੈਮਿਲਟਨ ਇਸ ਟਰੈਕ ਉੱਤੇ ਸਭ ਤੋਂ ਸਫਲ ਡਰਾਈਵਰ ਹਨ, ਉਹ ਇੱਥੇ 5 ਖਿਤਾਬ ਜਿੱਤ ਚੁੱਕੇ ਹਨ।

ਆਖਰੀ 5 ਸਾਲਾਂ ਦੇ ਜੇਤੂ -

2018 ਸੇਬਸਟੀਅਨ ਵੇਟਲ
2019 ਲੁਈਸ ਹੈਮਿਲਟਨ
2020 ਲੁਈਸ ਹੈਮਿਲਟਨ
2021 ਲੁਈਸ ਹੈਮਿਲਟਨ
2022 ਚਾਰਲਸ ਲੇਕਲੇਰ

ਬਤੌਰ ਕੰਸਟਰੱਕਟਰਸ ਫੇਰਾਰੀ ਇੱਥੇ 7 ਵਾਰ ਜਿੱਤ ਚੁੱਕੀ ਹੈ।

ਪ੍ਰਮੁੱਖ ਬਦਲਾਅ

ਰੋਲ ਹੋਪ : ਸਿਲਵਰਸਟੋਨ ਵਿਚ ਕਰੈਸ਼ ਤੋਂ ਬਾਅਦ ਇਸ ਦਾ ਸਾਈਜ਼ ਵਧਾਇਆ ਗਿਆ ਹੈ।
ਗੇਅਰਬਾਕਸ : ਬਦਲਾਅ ਉਦੋਂ ਹੋਵੇਗਾ ਜਦੋਂ ਪੁਰਜ਼ਾ ਉਪਲੱਬਧ ਨਹੀਂ ਹੋਵੇਗਾ।
ਫਿਊਲ ਟੈਂਪਰੇਚਰ : 10 ਡਿਗਰੀ ਤੱਕ ਕੂਲਿੰਗ ਨੂੰ ਮਾਨਤਾ ਦਿੱਤੀ।
ਸ਼ੀਸ਼ਾ : 50 ਮਿ. ਮੀ. ਚੌਡ਼ਾ ਕੀਤਾ ਤਾਂਕਿ ਪਿੱਛੋਂ ਠੀਕ ਦ੍ਰਿਸ਼ ਦਿਖੇ।
ਵਜ਼ਨ : ਕਾਰ ਦਾ ਵਜ਼ਨ 796 ਕਿ. ਗ੍ਰਾ. ਹੋਵੇਗਾ ਯਾਨੀ 2 ਕਿਲੋ ਘੱਟ।
ਟਾਇਰ : ਹਰ ਇਕ ਰੇਸ ਲਈ 6 ਸੈੱਟ ਮਿਲਣਗੇ।
ਸਪ੍ਰਿੰਟ : 6 ਰੇਸਾਂ ਵਧਾਈਆਂ, ਅਜਰਬੈਜਾਨ, ਕਤਰ, ਆਸਟਰੇਲੀਆ, ਬੈਲਜੀਅਮ, ਯੂ. ਐੱਸ. ਏ. ਅਤੇ ਬ੍ਰਾਜ਼ੀਲ।

2023 ਫਾਰਮੂਲਾ-1 ਕੈਲੰਡਰ

ਤਰੀਕ- ਰੇਸ- ਜਗ੍ਹਾ

  • 5 ਮਾਰਚ ਬਹਿਰੀਨ ਜੀ. ਪੀ. ਸਾਖਿਰ
  • 19 ਮਾਰਚ ਸਾਊਦੀ ਅਰਬ ਜੀ. ਪੀ. ਜੇਦਾ
  • 2 ਅਪ੍ਰੈਲ ਆਸਟਰੇਲੀਆਈ ਜੀ. ਪੀ. ਮੈਲਬੋਰਨ
  • 30 ਅਪ੍ਰੈਲ ਅਜਰਬੈਜਾਨ ਜੀ. ਪੀ. ਬਾਕੂ
  • 7 ਮਈ ਮਿਆਮੀ ਜੀ. ਪੀ. ਮਿਆਮੀ
  • 21 ਮਈ ਐਮਿਲੀਆ ਰੋਮਾਗਨਾ ਜੀ. ਪੀ. ਇਮੋਲਾ
  • 28 ਮਈ ਮੋਨਾਕੋ ਜੀ. ਪੀ. ਮੋਨਾਕੋ
  • 4 ਜੂਨ ਸਪੈਨਿਸ਼ ਜੀ. ਪੀ. ਬਾਰਸੀਲੋਨਾ
  • 18 ਜੂਨ ਕਨਾਡਾਈ ਜੀ. ਪੀ. ਮਾਂਟ੍ਰੀਅਲ
  • 2 ਜੁਲਾਈ ਆਸਟਰੀਆਈ ਜੀ. ਪੀ. ਰੈੱਡ ਬੁਲ ਰਿੰਗ
  • 9 ਜੁਲਾਈ ਬ੍ਰਿਟੀਸ਼ ਜੀ. ਪੀ. ਸਿਲਵਰਸਟੋਨ
  • 23 ਜੁਲਾਈ ਹੰਗੇਰੀਅਨ ਜੀ. ਪੀ. ਹੰਗਰਿੰਗ
  • 30 ਜੁਲਾਈ ਬੈਲਜੀਅਮ ਜੀ. ਪੀ. ਸਪਾ-ਫਰੈਂਕੋਰਚੈਂਪਸ
  • 27 ਅਗਸਤ ਡਚ ਜੀ. ਪੀ. ਝੰਡਵੂਰਟ
  • 3 ਸਤੰਬਰ ਇਤਾਲਵੀ ਜੀ. ਪੀ. ਮਾਨਜਾ
  • 17 ਸਤੰਬਰ ਸਿੰਗਾਪੁਰ ਜੀ. ਪੀ. ਸਿੰਗਾਪੁਰ
  • 24 ਸਤੰਬਰ ਜਾਪਾਨੀ ਜੀ. ਪੀ. ਸੁਜੁਕਾ
  • 8 ਅਕਤੂਬਰ ਕਤਰ ਜੀ. ਪੀ. ਲੁਸੈਲ
  • 22 ਅਕਤੂਬਰ ਸੰਯੁਕਤ ਰਾਜ ਜੀ. ਪੀ. ਕੋਟਾ
  • 29 ਅਕਤੂਬਰ ਮੈਕਸੀਕਨ ਜੀ. ਪੀ. ਮੈਕਸੀਕੋ ਸਿਟੀ
  • 5 ਨਵੰਬਰ ਬ੍ਰਾਜ਼ੀਲ ਜੀ. ਪੀ. ਇੰਟਰਲਾਗੋਸ
  • 18 ਨਵੰਬਰ ਲਾਸ ਵੇਗਾਸ ਜੀ. ਪੀ. ਲਾਸ ਵੇਗਾਸ
  • 26 ਨਵੰਬਰ ਆਬੂਧਾਬੀ ਜੀ. ਪੀ. ਯਸ ਮਰੀਨਾ

ਡਰਾਈਵਰ ਲਾਈਨ-ਅਪ

  • ਰੈੱਡ ਬੁਲ : ਮੈਕਸ ਵੇਰਸਟੈਪੇਨ, ਸਰਜੀਓ ਪੇਰੇਜ
  • ਫੇਰਾਰੀ : ਚਾਰਲਸ ਲੇਕਲੇਰ, ਕਾਰਲੋਸ ਸੈਂਜ
  • ਮਰਸਡੀਜ਼ : ਲੁਈਸ ਹੈਮਿਲਟਨ, ਜਾਰਜ ਰਸੇਲ
  • ਅਲਪਾਈਨ : ਐਸਟੇਬਨ ਓਕੋਨ, ਪੀਅਰੇ ਗੈਸਲੀ
  • ਮੈਕਲਾਰੇਨ : ਲੈਂਡੋ ਨਾਰਿਸ, ਆਸਕਰ ਪਿਆਸਤਰੀ
  • ਅਲਫਾ ਰੋਮੀਓ : ਵਾਲਟੇਰੀ ਬੋਟਾਸ, ਝੋਉ ਗੁਆਨਿਊ
  • ਐਸਟਨ ਮਾਰਟਿਨ : ਲਾਂਸ ਟਹਲਨਾ, ਫਰਨਾਂਡੋ ਅਲੋਂਸੋ
  • ਹਾਸ : ਕੇਵਿਨ ਮੈਗਨੇਸੇਨ, ਨਿਕੋ ਹਲਕੇਨਬਰਗ
  • ਅਲਫਾਟੌਰੀ : ਯੁਕੀ ਸੁਨੌਦਾ, ਨਿਕ ਡੇ ਵਰੀਸ
  • ਵਿਲੀਅਮਸ : ਐਲੇਕਸ ਐਲਬੋਨ, ਲੋਗਨ ਸਾਰਜੇਂਟ

ਇਹ ਹੈ ਇਤਿਹਾਸ

ਸਾਖਿਰ ਵਿਚ ਬਹਿਰੀਨ ਇੰਟਰਨੈਸ਼ਨਲ ਸਰਕਿੱਟ ਦਾ ਨਿਰਮਾਣ 2002 ਵਿਚ ਸ਼ੁਰੂ ਹੋਇਆ ਸੀ। ਬਹਿਰੀਨ ਨੇ ਐੱਫ1 ਰੇਸ ਆਯੋਜਿਤ ਕਰਨ ਲਈ ਇਸ ਖੇਤਰ ਵਿਚ ਸਖਤ ਮੁਕਾਬਲੇਬਾਜ਼ੀ ਦਾ ਮੁਕਾਬਲਾ ਕੀਤਾ ਸੀ । ਰੇਸ ਦੀ ਮਹਿਮਾਨੀ ਲਈ ਮਿਸਰ, ਲੇਬਨਾਨ ਅਤੇ ਸੰਯੁਕਤ ਅਰਬ ਅਮੀਰਾਤ ਵੀ ਇੱਛੁਕ ਸਨ। ਇਸ ਨੇ ਮੱਧ ਪੂਰਬ ’ਚ ਆਯੋਜਿਤ ਹੋਣ ਵਾਲੀ ਪਹਿਲੀ ਫਾਰਮੂਲਾ ਵਨ ਗ੍ਰਾਂ. ਪ੍ਰੀ. ਦੇ ਰੂਪ ਵਿਚ ਇਤਿਹਾਸ ਰਚਿਆ ਅਤੇ ਇਸ ਨੂੰ ਐੱਫ. ਆਈ. ਏ. ਦੁਆਰਾ ‘ਸਰਵਸ੍ਰੇਸ਼ਠ ਸੰਗਠਿਤ ਗ੍ਰਾਂ. ਪ੍ਰੀ.’ ਦਾ ਪੁਰਸਕਾਰ ਦਿੱਤਾ ਗਿਆ।


cherry

Content Editor

Related News