ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਭਾਰਤੀ ਦਿੱਗਜ ਸਚਿਨ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

08/17/2019 11:42:19 AM

ਸਪੋਰਟਸ ਡੈਸਕ— ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਮੈਚ ਦੌਰਾਨ ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਟੈਸਟ ਕ੍ਰਿਕਟ 'ਚ ਕਮਾਲ ਦੀ ਉਪਲੱਬਧੀ ਆਪਣੇ ਨਾਂ ਕਰ ਲਈ। ਇਸ ਰਿਕਾਰਡ ਦੀ ਖਾਸ ਗੱਲ ਇਹ ਰਹੀ ਦੀ ਜੋ ਕੰਮ ਸਭ ਤੋਂ ਜ਼ਿਆਦਾ ਟੈਸਟ ਮੈਚ ਖੇਡਣ ਵਾਲੇ ਸਚਿਨ ਤੇਂਦੁਲਕਰ ਨੇ 200 ਟੈਸਟ ਮੈਚਾਂ 'ਚ ਕੀਤਾ, ਉਹ ਸਾਊਥੀ ਨੇ ਇਸ ਨੂੰ ਸਿਰਫ 66 ਟੈਸਟ ਮੈਚਾਂ 'ਚ ਹੀ ਕਰ ਦਿੱਤਾ।PunjabKesari
ਸਚਿਨ ਦੇ ਰਿਕਾਰਡ ਦੀ ਕੀਤੀ ਬਰਾਬਰੇ
ਟੈਸਟ ਕ੍ਰਿਕਟ 'ਚ ਛੱਕੇ ਲਗਾਉਣ ਦੇ ਮਾਮਲੇ 'ਚ ਸਾਊਥੀ ਨੇ ਸਚਿਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਕਮਾਲ ਦੀ ਗੱਲ ਇਹ ਹੈ ਕਿ ਸਚਿਨ ਨੇ ਆਪਣੇ ਟੈਸਟ ਕਰੀਅਰ 'ਚ 200 ਟੈਸਟ ਮੈਚਾਂ 'ਚ 69 ਛੱਕੇ ਲਗਾਏ ਸਨ ਉਥੇ ਹੀ ਸਾਊਥੀ ਨੇ ਆਪਣੇ ਟੈਸਟ ਕਰੀਅਰ ਦੇ 66 ਟੈਸਟ ਮੈਚਾਂ 'ਚ ਹੀ ਇਨ੍ਹੇ ਛੱਕੇ ਲਗਾ ਦਿੱਤੇ। ਮਤਲਬ ਉਹ ਸਚਿਨ ਤੋਂ 131 ਟੈਸਟ ਮੈਚ ਪਹਿਲਾਂ ਹੀ ਇਹ ਕਮਾਲ ਕਰਨ ਵਾਲੇ ਖਿਡਾਰੀ ਬਣੇ। ਸਚਿਨ ਨੇ 200 ਟੈਸਟ ਮੈਚ ਖੇਡੇ ਸਨ ਜਿਸ 'ਚ ਉਨ੍ਹਾਂ ਨੇ 51 ਸੈਂਕੜਿਆਂ ਦੀ ਮਦਦ ਨਾਲ 15921 ਦੌੜਾਂ ਬਣਾਈਆਂ ਸਨ ਤੇ ਉਨ੍ਹਾਂ ਦਾ ਬੈਸਟ ਸਕੋਰ ਅਜੇਤੂ 248 ਦੌੜਾਂ ਹੈ। ਉਥੇ ਹੀ ਟਿਮ ਸਾਊਥੀ ਨੇ 66 ਟੈਸਟ ਮੈਚਾਂ 'ਚ 1587 ਦੌੜਾਂ ਬਣਾਈਆਂ ਹਨ। ਟੈਸਟ 'ਚ ਉਨ੍ਹਾਂ ਦਾ ਬੈਸਟ ਸਕੋਰ ਅਜੇਤੂ 77 ਦੌੜਾਂ ਹਨ। ਸਾਊਥੀ ਦੇ ਨਾਂ 'ਤੇ ਟੈਸਟ 'ਚ ਇੱਕ ਵੀ ਸੈਂਕੜੇ ਨਹੀਂ ਹੈ। ਮੈਚਾਂ ਦੇ ਹਿਸਾਬ ਨਾਲ ਤਾਂ ਇੱਥੇ ਸਾਊਥੀ ਨੇ ਸਚਿਨ ਨੂੰ ਕਾਫ਼ੀ ਪਿੱਛੇ ਛੱਡ ਦਿੱਤਾ ਹੈ।PunjabKesari

ਟੈਸਟ 'ਚ ਬਰੈਂਡਨ ਮੈਕੁਲਮ ਦੇ ਨਾਂ ਸਭ ਤੋਂ ਜ਼ਿਆਦਾ ਛੱਕੇ 
ਟੈਸਟ ਕ੍ਰਿਕਟ 'ਚ ਨਿਊਜ਼ੀਲੈਂਡ ਦੇ ਸਾਬਕਾ ਓਪਨਰ ਬੱਲੇਬਾਜ਼ ਬਰੈਂਡਨ ਮੈਕੁਲਮ ਨੇ 101 ਮੈਚਾਂ 'ਚ 107 ਛੱਕੇ ਲਗਾਏ ਸਨ। ਉਥੇ ਹੀ ਇਸ ਮਾਮਲੇ 'ਚ ਦੂਜੇ ਨੰਬਰ 'ਤੇ ਸਾਬਕਾ ਕੰਗਾਰੂ ਬੱਲੇਬਾਜ਼ ਐਡਮ ਗਿਲਕ੍ਰਿਸਟ ਹਨ ਜਿਨ੍ਹਾਂ ਨੇ 96 ਮੈਚਾਂ 'ਚ 100 ਛੱਕੇ ਲਗਾਏ ਸਨ।


Related News